ਨਵਾਂ ਪਿੰਡ, 11 ਮਾਰਚ (ਜਸਪਾਲ ਸਿੰਘ)-ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਹਿਪੁਰ ਰਾਜਪੂਤਾਂ ਦੇ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ 'ਚ ਅਗਮ ਕੌਰ, ਐਸ਼ਮੀਤ ਕੌਰ, ਜਸਲੀਨ ਕੌਰ, ਜੈਸਮੀਨ ਕੌਰ, ਮਨਰਾਜਲੀਨ ਕੌਰ ਤੇ ਅਵਲੀਨ ਕੌਰ ਦਾ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਨ ਐੱਨ. ਆਰ. ਆਈ. ਬਚਿੱਤਰ ਸਿੰਘ ਤੇ ਰਵਨੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਪਿ੍ੰ. ਜਗਜੀਤ ਸਿੰਘ ਰੰਧਾਵਾ ਨੇ 'ਅਜੀਤ' ਵਿਸ਼ੇਸ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਨਮਾਨਿਤ ਬੱਚਿਆਂ ਵਲੋਂ ਖੇਡਾਂ, ਵਿੱਦਿਅਕ ਤੇ ਗ਼ੈਰ ਵਿੱਦਿਅਕ ਗਤੀਵਿਧੀਆਂ 'ਚ ਹਮੇਸ਼ਾਂ ਅੱਗੇ ਵੱਧ ਕੇ ਜ਼ਿਲ੍ਹਾ ਤੇ ਪੰਜਾਬ ਪੱਧਰ 'ਤੇ ਆਪਣਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਲਈ ਉਨ੍ਹਾਂ ਨੂੰ ਸਾਲ ਦੇ ਵਧੀਆ ਵਿਦਿਆਰਥੀਆਂ ਦੇ ਵਜੋਂ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਸਕੂਲ ਮੁੱਖ ਸੰਚਾਲਕਾ ਰਜਵੰਤਪਾਲ ਕੌਰ, ਚੇਅਰਮੈਨ ਬਲਦੇਵ ਸਿੰਘ ਨਵਾਂ ਪਿੰਡ, ਮਨੀ ਕਰਿਆਨਾ ਸਟੋਰ ਮੱਖਣਵਿੰਡੀ, ਸਤਿੰਦਰ ਸਿੰਘ ਤੇ ਰਮਨਪ੍ਰੀਤ ਕੌਰ ਚਾਟੀਵਿੰਡ ਮਾਂਗਾ ਆਦਿ ਹਾਜ਼ਰ ਸਨ |