ਬਾਬਾ ਬਕਾਲਾ ਸਾਹਿਬ, 28 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਦੇਸ਼ 'ਚ ਜਿੱਥੇ ਅਮਰੀਕਾ-ਈਰਾਨ ਦੀ ਲੜਾਈ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਅਤੇ ਹਰੇਕ ਚੀਜ਼ ਮਹਿੰਗੇ ਰੇਟ 'ਤੇ ਮਿਲ ਰਹੀਆਂ ਹਨ, ਉੱਥੇ ਪੇਂਡੂ ਖੇਤਰ ਵਿਚ ਵੀ ਤੇਲ ਅਤੇ ਗੈਸ ਦੀ ਖ਼ਰੀਦ ਨੂੰ ਲੈ ਕੇ ਲੋਕ ਖੱਜਲ ਖੁਆਰ ਹੋ ਰਹੇ ਹਨ ਅਤੇ ਲੋਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ | ਪੈਟਰੋਲ ਅਤੇ ਗੈਸ ਸਿਲੰਡਰ ਲੈਣ ਲਈ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਕਸਬਿਆਂ 'ਚ ਲੋਕ ਲੰਬੀਆਂ ਲੰਬੀਆਂ ਲਾਈਨਾਂ 'ਚ ਖਲੋ ਕੇ ਤੇਲ ਅਤੇ ਗੈਸ ਸਿਲੰਡਰ ਲੈ ਰਹੇ ਹਨ | ਅਜਿਹੇ ਹਾਲਾਤ ਵੇਖਣ ਨੂੰ ਮਿਲੇ ਹਨ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਬੁਤਾਲਾ ਵਿਖੇ | ਜਿੱਥੇ ਕਿ 'ਬੁਤਾਲਾ ਇੰਡੇਨ ਗ੍ਰਾਮੀਣ ਵਿਤਰਕ' ਨਾਂਅ ਏਜੰਸੀ ਉਪਰ ਲੋਕ ਲੰਬੀਆਂ-ਲੰਬੀਆਂ ਲਾਇਨਾਂ 'ਚ ਖਲੋ ਕੇ ਗੈਸ ਸਿਲੰਡਰ ਲੈਣ ਆਏ ਸਨ ਤਾਂ ਏਜੰਸੀ ਵਾਲਿਆਂ ਨੇ ਸਿਲੰਡਰ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਲੋਕਾਂ ਨੇ ਰੋਸ ਵਿਖਾਵਾ ਕੀਤਾ | ਲੋਕਾਂ ਨੇ ਕਿਹਾ ਕਿ ਗੈਸ ਲਿਆਂ ਨੂੰ 45 ਦਿਨ ਹੋ ਚੁਕੇ ਹਨ, ਪਰ ਸਾਨੂੰ ਅਜੇ ਤੱਕ ਸਿਲੰਡਰ ਨਹੀਂ ਦਿੱਤਾ ਜਾ ਰਿਹਾ | ਇਸ ਸੰਬੰਧੀ ਉਕਤ ਏਜੰਸੀ ਦੇ ਮੈਨੇਜਰ ਰਣਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਸਪੱਸ਼ਟ ਕੀਤਾ ਕਿ ਗੈਸ ਸਿਲੰਡਰ ਵਾਲੀ ਗੱਡੀ ਪਿੱਛਿਓਾ ਹੀ ਨਹੀਂ ਆਈ, ਹੁਣ ਇਹ ਗੱਡੀ ਸੋਮਵਾਰ ਆਵੇਗੀ ਅਤੇ ਜਿਨ੍ਹਾਂ ਦੇ ਗੈਸ ਸਿਲੰਡਰ ਦੀ ਬੁਕਿੰਗ ਹੋਈ ਹੈ, ਉਨ੍ਹਾਂ ਨੂੰ ਗੈਸ ਸਿਲੰਡਰ ਜ਼ਰੂਰ ਮਿਲ ਜਾਵੇਗਾ |