ਅੰਮਿ੍ਤਸਰ, 2 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਆਈ. ਸੀ. ਏ. ਆਈ. ਦੀ ਨਿਕਾਸਾ ਦੀ ਅੰਮਿ੍ਤਸਰ ਸ਼ਾਖਾ ਨੇ 2026-27 ਦੀ ਮਿਆਦ ਲਈ ਵਿਦਿਆਰਥੀ ਯੂਨੀਅਨ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਫਲਤਾਪੂਰਵਕ ਕਰਵਾਈਆਂ | ਇਸ ਮੌਕੇ ਅੰਮਿ੍ਤਸਰ ਸ਼ਾਖਾ ਦੀ ਚੇਅਰਪਰਸਨ ਸੀ. ਏ. ਦੀਕਸ਼ਾ ਅਰੋੜਾ ਨੇ ਨਿਕਾਸਾ ਚੋਣਾਂ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਅੰਮਿ੍ਤਸਰ ਸ਼ਾਖਾ ਹਮੇਸ਼ਾ ਸੀ. ਏ. ਵਿਦਿਆਰਥੀਆਂ ਦੇ ਵਿਕਾਸ, ਸਿੱਖਣ ਅਤੇ ਸਰਵਪੱਖੀ ਵਿਕਾਸ ਲਈ ਸਮਰਪਿਤ ਇਕ ਗਤੀਸ਼ੀਲ ਪਲੇਟਫਾਰਮ ਰਹੀ ਹੈ | ਇਹ ਚੋਣਾਂ ਨੌਜਵਾਨ ਪ੍ਰਤਿਭਾ ਨੂੰ ਅੱਗੇ ਆਉਣ, ਆਪਣੇ ਲੀਡਰਸ਼ਿਪ ਹੁਨਰਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸਾਡੇ ਪੇਸ਼ੇ ਦੇ ਭਵਿੱਖ ਨੂੰ ਆਕਾਰ ਦੇਣ 'ਚ ਸਰਗਰਮੀ ਨਾਲ ਯੋਗਦਾਨ ਪਾਉਣ ਦਾ ਇਕ ਵਧੀਆ ਮੌਕਾ ਪ੍ਰਦਾਨ ਕਰਦੀਆਂ ਹਨ | ਇਸ ਦੌਰਾਨ ਸੀ. ਏ. ਸ਼ਸ਼ੀ ਪਾਲ (ਨਿਕਾਸਾ ਪ੍ਰਧਾਨ) ਦੀ ਪ੍ਰਧਾਨਗੀ ਹੇਠ ਰੋਸ਼ਨ ਅਰੋੜਾ ਨੂੰ ਨਿਕਾਸਾ ਦਾ ਉਪ ਪ੍ਰਧਾਨ, ਸ਼ੌਰਿਆ ਸੇਠ ਨੂੰ ਸਕੱਤਰ, ਆਯੂਸ਼ ਵੇਹਗਲ ਨੂੰ ਖਜ਼ਾਨਚੀ ਅਤੇ ਹਰਸ਼ਿਤ ਸ਼ਰਮਾ ਨੂੰ ਮੈਂਬਰ ਚੁਣਿਆ ਗਿਆ | ਇਸ ਮੌਕੇ ਸੀ. ਏ. ਰਾਘਵ ਬਾਂਸਲ, ਸੀ. ਏ. ਸ਼ਸ਼ੀ ਪਾਲ ਅਤੇ ਸੀ. ਏ. ਕਵਲ ਕੁਮਾਰ ਆਦਿ ਮੌਜੂਦ ਸਨ |