24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਹੋਣਹਾਰ ਲੋੜਵੰਦ ਵਿਦਿਆਰਥੀਆਂ ਦੇ ਵਿਕਾਸ ਲਈ ਸਮਝੌਤਾ ਕਲਮਬੱਧ

Ad Position 21
No active advertisement
ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਲਈ ਦਸਵੰਧਾ ਸਿੰਘ ਐਜੂਕੇਸ਼ਨਲ ਐਂਡ ਕਲਚਰਲ ਫਾਊਾਡੇਸ਼ਨ (ਡੀ. ਈ. ਸੀ.), ਚੰਡੀਗੜ੍ਹ ਨਾਲ ਇਕ ਮਹੱਤਵਪੂਰਨ ਸਮਝੌਤਾ ਕਲਮਬੱਧ ਕੀਤਾ ਗਿਆ ਹੈ | ਇਹ ਸਮਝੌਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਦੂਰਦਰਸ਼ੀ ਮਾਰਗਦਰਸ਼ਨ ਹੇਠ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. (ਡਾ.) ਸਰੋਜ ਅਰੋੜਾ ਦੀ ਅਗਵਾਈ 'ਚ ਕਲਮਬੱਧ ਕੀਤਾ ਗਿਆ | ਸਮਝੌਤੇ 'ਤੇ ਰਜਿਸਟਰਾਰ ਪ੍ਰੋ. (ਡਾ.) ਕੇ. ਐੱਸ. ਚਾਹਲ ਨੇ ਦਸਤਖਤ ਕੀਤੇ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਅਤੇ ਕੋਆਰਡੀਨੇਟਰ (ਯੂ.ਆਈ.ਐੱਲ.ਪੀ.) ਪ੍ਰੋ. (ਡਾ.) ਨਵਦੀਪ ਸਿੰਘ ਸੋਢੀ ਵੀ ਮੌਜੂਦ ਸਨ | ਫਾਊਾਡੇਸ਼ਨ ਵਲੋਂ ਇਸ ਦੇ ਸੰਸਥਾਪਕ ਪ੍ਰੋ. ਜਗਜੀਤ ਸਿੰਘ ਘੁੰਮਣ, ਮੌਜੂਦਾ ਮੁਖੀ ਕਨਵਰਜੀਤ ਸਿੰਘ ਘੁੰਮਣ ਅਤੇ ਸਿਮਰਜੀਤ ਸਿੰਘ ਘੁੰਮਣ ਤੋਂ ਇਲਾਵਾ ਯੂਨੀਵਰਸਿਟੀ ਪਲੈਨਿੰਗ ਵਿਭਾਗ ਦੇ ਸਾਬਕਾ ਪ੍ਰੋਫੈਸਰ ਪ੍ਰੋ. (ਡਾ.) ਬਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪ੍ਰੋ. (ਡਾ.) ਕਰਮਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਹਰ ਵਿਦਿਆਰਥੀ ਲਈ ਸਮਾਨ ਮੌਕੇ ਯਕੀਨੀ ਬਣਾਉਣ ਲਈ ਵਚਨਬੱਧ ਹੈ, ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਆਰਥਿਕ ਤੰਗੀ ਕਾਰਨ ਪਿੱਛੇ ਨਾ ਰਹਿ ਜਾਵੇ | ਇਸ ਮੌਕੇ ਪਿ੍ੰ: ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਇਹ ਸਮਝੌਤਾ ਕਾਲਜ ਲਈ ਇਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਜੇ ਗੁਪਤਾ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਅਗਲੀ ਖ਼ਬਰ 'ਨਿਕਾਸਾ' ਅੰਮਿ੍ਤਸਰ ਵਿਦਿਆਰਥੀ ਯੂਨੀਅਨ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਫਲਤਾਪੂਰਵਕ ਕਰਵਾਈਆਂ
Ad Position 24