ਅੰਮਿ੍ਤਸਰ, 3 ਅਪ੍ਰੈਲ (ਹਰਮਿੰਦਰ ਸਿੰਘ)-ਏਕਮ ਸਾਹਿਤ ਮੰਚ ਅੰਮਿ੍ਤਸਰ ਵਲੋਂ ਅੱਠਵਾਂ ਸਾਲਾਨਾ ਏਕਮ ਪੁਰਸਕਾਰ ਸਮਾਰੋਹ ਭਾਈ ਵੀਰ ਸਿੰਘ ਨਿਵਾਸ ਅਸਥਾਨ, ਲਾਰੈਂਸ ਰੋਡ ਵਿਖੇ ਕਰਵਾਇਆ ਗਿਆ | ਮੰਚ ਦੀ ਰਵਾਇਤ ਅਨੁਸਾਰ ਇਸ ਵਾਰ ਏਕਮ ਨਜ਼ਮ ਪੁਰਸਕਾਰ ਹਰਜੀਤ ਸਿੰਘ ਸੰਧੂ ਨੂੰ ਉਸ ਦੀ ਪਲੇਠੀ ਦੀ ਪੁਸਤਕ 'ਥੱਕੇ ਹਾਰੇ ਸ਼ਹਿਰ ਦੀ ਨੀਂਦ' ਤੇ ਮਨਜੀਤ ਕੌਰ ਮੀਸ਼ਾ ਨੂੰ ਉਸ ਦੀ ਪਲੇਠੀ ਦੀ ਗਜ਼ਲ ਪੁਸਤਕ 'ਆਸਾਂ ਦੇ ਤਾਰੇ' ਵਾਸਤੇ ਏਕਮ ਗਜ਼ਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਡਾ. ਲਖਵਿੰਦਰ ਜੌਹਲ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਸਿਸਟੈਂਟ ਪ੍ਰੋਫੈਸਰ ਡਾ: ਬਲਜੀਤ ਕੌਰ ਰਿਆੜ ਨੇ ਮੰਚ ਸੰਭਾਲਿਆ | ਡਾ. ਰਾਕੇਸ਼ ਤਿਲਕ ਰਾਜ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਮੰਚ 'ਤੇ ਡਾ: ਲਖਵਿੰਦਰ ਜੌਹਲ ਦੇ ਨਾਲ ਇਨਾਮ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਤੋਂ ਬਿਨਾਂ ਪਿ੍ੰ: ਡਾ: ਸੁਖਬੀਰ ਕੌਰ ਮਾਹਲ, ਸਿਫਰ ਸਤਬੀਰ ਸਿੰਘ, ਅਰਵਿੰਦਰ ਸਿੰਘ ਭੱਟੀ ਤੇ ਸੁਰਿੰਦਰ ਫ਼ਰਿਸ਼ਤਾ ਬੈਠੇ | ਅਰਤਿੰਦਰ ਸੰਧੂ ਨੇ ਸਰੋਤਿਆਂ ਨੂੰ ਏਕਮ ਸਾਹਿਤ ਮੰਚ ਵਲੋਂ ਪਿਛਲੇ ਵਰਿ੍ਹਆਂ ਦੌਰਾਨ ਕੀਤੇ ਗਏ ਸਾਹਿਤਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਹਰਜੀਤ ਸਿੰਘ ਸੰਧੂ ਦੀ ਕਿਤਾਬ ਬਾਰੇ ਪੇਪਰ ਮਲਕੀਤ ਰਾਸ਼ੀ ਨੇ ਪੜਿ੍ਹਆ ਤੇ ਮਨਜੀਤ ਕੌਰ ਮੀਸ਼ਾ ਦੀ ਕਿਤਾਬ ਬਾਰੇ ਵੀ ਪਰਚਾ ਪੜਿ੍ਹਆ | ਡਾ: ਲਖਵਿੰਦਰ ਜੌਹਲ ਨੇ ਦੋਵਾਂ ਸਨਮਾਨਿਤ ਹੋਣ ਵਾਲੇ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ | ਹਰਜੀਤ ਸਿੰਘ ਸੰਧੂ ਤੇ ਮਨਜੀਤ ਕੌਰ ਮੀਸ਼ਾ ਨੇ ਹਾਜ਼ਰ ਸਰੋਤਿਆਂ ਨਾਲ ਆਪਣੀਆਂ ਕਵਿਤਾਵਾਂ ਤੇ ਗਜ਼ਲਾਂ ਦੀ ਸਾਂਝ ਵੀ ਪਾਈ | ਇਸ ਦੌਰਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਏਕਮ ਸਨਮਾਨ ਚਿੰਨ੍ਹ ਤੇ ਸਨਮਾਨਿਤ ਸ਼ਖ਼ਸੀਅਤਾਂ ਨੂੰ ਏਕਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਅੰਤ 'ਚ ਡਾ. ਸੁਖਬੀਰ ਕੌਰ ਮਾਹਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਵਿਜੇਤਾ ਰਾਜ, ਕਮਲ ਗਿੱਲ, ਰਾਜਖੁਸ਼ਵੰਤ ਸਿੰਘ ਸੰਧੂ, ਐਸ. ਪ੍ਰਸ਼ੋਤਮ, ਜਸਪ੍ਰੀਤ ਕੌਰ, ਜਸਬੀਰ ਕੌਰ ਜੱਸ,ਧਰਵਿੰਦਰ ਔਲਖ, ਸ਼ੁੱਭ ਕਿਰਨ, ਹਰਮੀਤ ਆਰਟਿਸਟ, ਬਰਕਤ ਸਿੰਘ ਵੋਹਰਾ, ਨੀਲਮ ਵੋਹਰਾ, ਡਾ. ਮੋਹਨ ਬੇਗੋਵਾਲ, ਮਲਵਿੰਦਰ, ਜਸਵਿੰਦਰ ਸਿੰਘ ਝਬਾਲ, ਭੁਪਿੰਦਰ ਸੰਧੂ, ਜਸਵੰਤ ਧਾਪ, ਕੁਲਵੰਤ ਸਿੰਘ ਸੰਧੂ, ਜਸਪਾਲ ਸਿੰਘ, ਸੁਰਿੰਦਰ ਕੁਮਾਰ ਜੋਸ਼ੀ, ਜਸਵੰਤ ਸਿੰਘ ਜੈਥਰ, ਕੰਵਲਪ੍ਰੀਤ ਕੌਰ ਥਿੰਧ , ਗੁਰਜੀਤ ਅਜਨਾਲਾ, ਹਰਜੀਤ ਕੌਰ ਬਮਰ੍ਹਾ, ਸਦਾਜੀਤ ਸਿੰਘ ਬਮਰ੍ਹਾ ਆਦਿ ਮੌਜੂਦ ਸਨ |