ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਕੇਵਲ ਵੋਟ ਬੈਂਕ ਪੱਕਾ ਕਰਨ ਲਈ ਵਰਤੇ ਜਾਂਦੇ ਦਲਿਤਾਂ ਦੀ ਕਿਸੇ ਪਾਰਟੀ 'ਚ ਕੋਈ ਕਦਰ ਨਹੀਂ : ਆਜ਼ਾਦ <br/>

Ad Position 21
No active advertisement
ਅਜੀਤ ਡੈਸਕ 04-04-2026
ਅੰਮਿ੍ਤਸਰ, 3 ਅ੍ਰਪੈਲ (ਰੇਸ਼ਮ ਸਿੰਘ)-ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਨੂੰ ੂ ਆਪਣੇ ਹੱਕ 'ਚ ਭੁਗਤਣ ਲਈ ਵਰਤਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਦਲਿਤ ਕੇਵਲ ਉਨ੍ਹਾਂ ਦਾ ਵੋਟ ਬੈਂਕ ਹਨ ਅਤੇ ਕਿਸੇ ਪਾਰਟੀ 'ਚ ਵੀ ਦਲਿਤਾਂ ਦੀ ਕੋਈ ਕਦਰ ਨਹੀਂ | ਅਸਲ 'ਚ ਜਨਰਲ ਸ਼੍ਰੇਣੀਆਂ ਨਾਲ ਸੰਬੰਧਿਤ ਆਗੂ ਦਲਿਤਾਂ ਨਾਲ ਖਾਰ ਖਾਂਦੇ ਹਨ | ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਆਜ਼ਾਦ ਨੇ ਕੀਤਾ, ਜਿਨ੍ਹਾਂ ਕਿਹਾ ਕਿ ਸੂਬਾ ਕਾਂਗਰਸ 'ਚ ਵੀ ਦਲਿਤਾਂ ਦੇ ਹਾਲਾਤ ਬਹੁਤੇ ਚੰਗੇ ਨਹੀਂ ਹਨ ਅਤੇ ਕਾਂਗਰਸ ਦਾ ਵੀ ਭਾਂਡਾ ਭੰਨਣਗੇ ਭਾਵੇਂ ਕਿ ਸੱਚ ਬੋਲਣ ਕਰਕੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਵੇ | ਪੱਤਰਕਾਰ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਵਲੋਂ ਬਣਾਏ ਸੰਵਿਧਾਨ ਮੁਤਾਬਕ 25 ਫੀਸਦੀ ਸੀਟਾਂ ਦੇਣੀਆਂ ਹਰੇਕ ਪਾਰਟੀ ਦੀ ਮਜਬੂਰੀ ਹੈ | ਉਨ੍ਹਾਂ ਬੀਤੇ ਸਮੇਂ ਦੀਆਂ ਭੇਦ ਭਾਵ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤਾਂ ਉਸ ਵੇਲੇ ਕਾਂਗਰਸੀ ਪ੍ਰਧਾਨ ਸੁਨੀਲ ਜਾਖੜ ਜੋ ਹੁਣ ਬੀ. ਜੇ.ਪੀ. 'ਚ ਹਨ ਨੇ ਕਿਹਾ ਕਿ ਹਾਈਕਮਾਨ ਨੇ ਇਸ ਤਰ੍ਹਾਂ ਕਰਕੇ ਪੈਰ ਦੀ ਜੁੱਤੀ ਸਾਡੇ ਸਿਰ 'ਤੇ ਰੱਖ ਦਿੱਤੀ ਹੈ | ਦੂਸਰੀ ਮਿਸਾਲ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੈ ਅਤੇ ਇਸ ਹੰਕਾਰੇ ਹੋਏ ਪ੍ਰਧਾਨ ਨੇ ਤਾਂ ਸਾਬਕਾ ਗ੍ਰਹਿ ਮੰਤਰੀ ਸਵ: ਬੂਟਾ ਸਿੰਘ ਨੂੰ ਵੀ ਨਹੀਂ ਬਖਸ਼ਿਆ | ਇਸੇ ਤਰ੍ਹਾਂ ਬੀਤੇ ਸਮੇਂ ਪ੍ਰਤਾਪ ਸਿੰਘ ਬਾਜਵਾ ਵੀ ਕੈਬਨਿਟ ਮੰਤਰੀ ਹਰਭਜ਼ਨ ਸਿੰਘ ਈ.ਟੀ.ਓ. ਦੇ ਪਿਤਾ ਬਾਰੇ 'ਬੈਂਡ ਵਾਜੇ ਵਜਾਉਣ ਵਾਲਾ' ਕਹਿ ਕੇ ਵਿਰੋਧੀਆਂ ਤੋਂ ਆਪਣੀ ਮਿੱਟੀ ਪਲੀਤ ਕਰਵਾ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਉਹ ਉਕਤ ਆਗੂਆਂ ਖ਼ਿਲਾਫ਼ ਆਉਣ ਵਾਲੇ ਸਮੇਂ 'ਚ ਆਪਣੇ ਸਾਥੀਆਂ ਨਾਲ ਰਲ ਕੇ ਸੰਘਰਸ਼ ਕਰਨਗੇ ਤਾਂ ਜੋਂ ਜਾਤੀ ਅਭਿਮਾਨ ਨਾਲ ਹੰਕਾਰੇ ਆਗੂਆਂ ਨੂੰ ਸਬਕ ਸਿਖਾਇਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਐਂਡ ਕਲਚਰਲ ਕਲੱਬ ਮੱਧ ਵਲੋਂ 2 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ <br/> ਅਗਲੀ ਖ਼ਬਰ ਜਗਤ ਜੋਤ ਸ੍ਰੀ ਗ੍ਰੰਥ ਸਾਹਿਬ ਸਤਿਕਾਰ ਐਕਟ 'ਚ ਵਾਧੇ ਕਰਕੇ ਸਖ਼ਤ ਧਾਰਾਵਾਂ ਨਾਲ ਜੋੜੇ ਪੰਜਾਬ ਸਰਕਾਰ-ਬਲਦੇਵ ਸਿੰਘ ਵਡਾਲਾ...
Ad Position 24
No active advertisement