ਛੇਹਰਟਾ, 3 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਥਾਪਨਾ ਦਿਵਸ ਨੂੰ ਸਮਰਪਿਤ, ਭਾਜਪਾ ਟਰੇਡ ਯੂਨੀਅਨ ਸੈੱਲ ਪੰਜਾਬ ਵਲੋਂ 5 ਅਪ੍ਰੈਲ ਨੂੰ 'ਲੋਕ ਜਾਗਿ੍ਤੀ ਯਾਤਰਾ' (ਜਨ ਜਾਗਰੂਕਤਾ ਮਾਰਚ) ਕੱਢੀ ਜਾ ਰਹੀ ਹੈ | ਇਹ ਜਾਗਰੂਕਤਾ ਮਾਰਚ ਦੁਪਹਿਰ 3 ਵਜੇ ਛੇਹਰਟਾ ਇੰਡੀਆ ਗੇਟ ਤੋਂ ਸ਼ੁਰੂ ਹੋਵੇਗਾ ਅਤੇ ਗਵਾਲ ਮੰਡੀ ਚੌਕ 'ਤੇ ਸਮਾਪਤ ਹੋਵੇਗਾ | ਇਹ ਵੇਰਵੇ ਛੇਹਰਟਾ ਮੰਡਲ ਦੇ ਪ੍ਰਧਾਨ ਸਤੀਸ਼ ਪੁੰਜ ਨੇ ਕਿਹਾ ਕਿ ਭਾਜਪਾ ਛੇਹਰਟਾ ਮੰਡਲ ਭਾਜਪਾ ਟਰੇਡ ਯੂਨੀਅਨ ਸੈੱਲ ਪੰਜਾਬ ਕਨਵੀਨਰ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਦੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਆਯੋਜਿਤ ਕੀਤੇ ਜਾ ਰਹੇ ਜਨ ਜਾਗਰੂਕਤਾ ਮਾਰਚ ਅਤੇ ਰੋਡ ਸ਼ੋਅ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ | ਉਨ੍ਹਾਂ ਅੱਗੇ ਕਿਹਾ ਕਿ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਆਉਣ ਵਾਲੇ ਪਤਵੰਤਿਆਂ ਦਾ ਵਿਸ਼ੇਸ਼ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਸ਼ੈਂਕੀ ਅਰੋੜਾ, ਮਨਜੀਤ ਸਿੰਘ ਮਿੰਟਾ, ਅਕਸ਼ੈ ਪੰਡਿਤ, ਅਰਵਿੰਦਰ ਅਰੋੜਾ, ਦਾਰਾ, ਰਮਨ ਪੰਡਿਤ, ਰਘੂ ਪੰਡਿਤ, ਰਿੱਕੀ ਪੰਡਿਤ, ਮੇਜਰ ਸਿੰਘ ਮੌਜੂਦ ਸਨ |