08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਨੇ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦਾ ਲਿਆ ਜਾਇਜ਼ਾ <br/>

Ad Position 21
No active advertisement
ਅਜੀਤ ਡੈਸਕ 06-04-2026
ਮਜੀਠਾ, 5 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨ ਹੋਈ ਬੇਮੌਸਮੀ ਬਰਸਾਤ ਅਤੇ ਭਾਰੀ ਗੜੇ੍ਹਮਾਰੀ ਕਰਕੇ ਮਜੀਠਾ ਅਤੇ ਆਸ-ਪਾਸ ਅਨੇਕਾਂ ਪਿੰਡਾਂ ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ | ਜਿਸ ਦੇ ਸੰਬੰਧ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਣ ਸਿੰਘ ਪੰਧਰ ਨੇ ਮਜੀਠਾ ਦੇ ਨਾਲ ਲੱਗਦੇ ਪਿੰਡ ਈਦਗਾਹ ਵਿਖੇ ਖੇਤਾਂ ਵਿਚ ਜਾ ਕੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਨਾਲ ਗੱਲਬਾਤ ਕੀਤੀ | ਪਿੰਡ ਈਦਗਾਹ ਦੇ ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੱਕਣ ਵਾਸਤੇ ਤਿਆਰ ਖੜੀ ਕਣਕ ਤੇ ਗੜਿ੍ਹਆਂ ਨੇ ਭਾਰੀ ਤਬਾਹੀ ਮਚਾਈ ਹੈ | ਸਾਰੇ ਸਿੱਟੇ ਝੜ ਗਏ ਹਨ ਜਿਸ ਨਾਲ ਉਨ੍ਹਾਂ ਦਾ ਭਾਰੀ ਵਿੱਤੀ ਨੁਕਸਾਨ ਹੋਇਆ ਹੈ ਅਤੇ ਸਤਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਕਰੀਬ 17 ਏਕੜ ਮੱਕੀ ਦੀ ਫ਼ਸਲ ਬੀਜੀ ਸੀ ਅਤੇ ਬਿਜਾਈ ਤੇ ਪ੍ਰਤੀ ਏਕੜ ਕਰੀਬ 17 ਹਜ਼ਾਰ ਰੁਪਏ ਖਰਚਾ ਆਇਆ ਹੈ | ਜਿਹੜਾ ਕਿ ਉਸਨੇ ਆੜਤੀਏ ਅਤੇ ਖਾਦ ਵਿਕਰੇਤਾ ਪਾਸੋਂ ਕਰਜਾ ਲੈ ਕੇ ਕੀਤਾ ਹੈ | ਦੋਹਾਂ ਕਿਸਾਨਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਵਾਰ ਝੋਨੇ ਦੀ ਕਟਾਈ ਵਕਤ ਉਨ੍ਹਾਂ ਨੇ ਸੜਕ ਕਿਨਾਰੇ ਖਾਹ ਫੂਸ ਨੂੰ ਅੱਗ ਲਗਾਈ ਸੀ ਤਾਂ ਸੈਟੇਲਾਈਟ ਦੇ ਜ਼ਰੀਏ ਉਸੇ ਵਕਤ ਖੇਤੀ ਵਿਭਾਗ, ਮਾਲ ਵਿਭਾਗ ਅਤੇ ਪੁਲਿਸ ਵਿਭਾਗ ਉਨ੍ਹਾਂ ਦੇ ਖੇਤਾਂ ਵਿਚ ਆਇਆ ਅਤੇ ਉਨ੍ਹਾਂ ਨੂੰ ਜੁਰਮਾਨੇ ਸਮੇਤ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਹੁਣ ਸਾਡਾ ਇੰਨਾਂ ਵਿੱਤੀ ਨੁਕਸਾਨ ਹੋਇਆ ਹੈ ਕੀ ਹੁਣ ਸਰਕਾਰ ਦੇ ਸੈਟੇਲਾਈਟ ਚੱਲਣੇ ਬੰਦ ਹੋ ਗਏ ਹਨ ਹੁਣ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਕਿਉਂ ਨਹੀਂ ਆਇਆ | ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਇਲਾਕੇ ਵਿਚ ਕਣਕ ਦੇ ਨਾਲ-ਨਾਲ ਟਮਾਟਰ, ਸੇਮਫਲੀ, ਚੁਕੰਦਰ ਅਤੇ ਮੱਕੀ ਦੀ ਫਸਲ ਦੀ ਬਹੁਤ ਬਿਜਾਈ ਹੋਈ ਹੈ ਜਿਹੜੀ ਕਿ ਗੜ੍ਹੇਮਾਰੀ ਨਾਲ ਤਬਾਹ ਹੋ ਗਈ ਹੈ | ਉਨ੍ਹਾਂ ਨੇ ਸੂਬੇ ਦੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਅਤੇ ਹਲਕਾ ਵਿਧਾਇਕ ਨੂੰ ਜਲਦੀ ਤੋਂ ਜਲਦੀ ਪ੍ਰਭਾਵਿਤ ਕਿਸਾਨਾਂ ਦੀ ਸਾਰ ਲੈਣ ਅਤੇ ਪੰਜਾਬ ਸਰਕਾਰ ਪਾਸੋਂ ਇਨ੍ਹਾਂ ਕਿਸਾਨਾਂ ਨੂੰ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਲੋੜਵੰਦਾਂ ਨੂੰ ਸਿਲਾਈ ਮਸ਼ੀਨ ਵੰਡ ਸਮਾਰੋਹ ਕੱਲ੍ਹ <br/> ਅਗਲੀ ਖ਼ਬਰ ਤੇਜ਼ ਰਫਤਾਰ ਟਿੱਪਰ ਵਲੋਂ ਦਰੜ ਦੇਣ ਨਾਲ ਗੁਰਸਿੱਖ ਨੌਜਵਾਨ ਦੀ ਮੌਤ <br/>
Ad Position 24