ਅੰਮਿ੍ਤਸਰ, 5 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੀ ਰਾਸ਼ਟਰੀ ਸਰਪ੍ਰਸਤ ਅਨੀਤਾ ਸ਼ਰਮਾ ਤੇ ਗਊ ਸੇਵਕ ਪੰਡਿਤ ਅਵਨ ਪਰਾਸ਼ਰ ਨੇ ਇਕ ਹੈਂਡਬਿੱਲ ਜਾਰੀ ਕੀਤਾ, ਜਿਸ 'ਚ ਲੋਕਾਂ ਨੂੰ ਆਪਣੇ ਹੱਥਾਂ ਨਾਲ ਗਾਂ ਮਾਂ ਨੂੰ ਪਹਿਲੀ ਰੋਟੀ ਚੜ੍ਹਾਉਣ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਅਨੀਤਾ ਸ਼ਰਮਾ ਨੇ ਕਿਹਾ ਕਿ ਇਸ ਹੈਂਡਬਿੱਲ ਰਾਹੀਂ ਲੋਕਾਂ ਨੂੰ ਘਰ 'ਚ ਬਣੀ ਪਹਿਲੀ ਰੋਟੀ ਗਊ ਨੂੰ ਦੇਣ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ | ਗਊ ਸੇਵਕ ਪੰਡਿਤ ਅਵਨ ਪਰਾਸ਼ਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਭੱਲੇ ਦੇ ਕੰਮ 'ਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ |