09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਾਜਪਾ ਵਲੋਂ ਛੇਹਰਟਾ 'ਚ ਲੋਕ ਜਾਗਿ੍ਤੀ ਯਾਤਰਾ 'ਤੇ ਰੋਡ ਸ਼ੋਅ <br/>

Ad Position 21
No active advertisement
ਅਜੀਤ ਡੈਸਕ 06-04-2026
ਛੇਹਰਟਾ, 5 ਅਪ੍ਰੈਲ (ਪੱਤਰ ਪ੍ਰੇਰਕ)-ਭਾਰਤੀ ਜਨਤਾ ਪਾਰਟੀ ਦੇ ਟਰੇਡ ਯੂਨੀਅਨ ਸੈੱਲ ਪੰਜਾਬ ਵਲੋਂ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਛੇਹਰਟਾ ਵਿਚ ਲੋਕ ਜਾਗਿ੍ਤੀ ਯਾਤਰਾ 'ਤੇ ਰੋਡ ਸ਼ੋਅ ਟ੍ਰੇਡ ਯੂਨੀਅਨ ਭਾਜਪਾ ਪੰਜਾਬ ਦੇ ਸੂਬਾ ਕਨਵੀਨਰ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੈਂਬਰ ਪਾਰਲੀਮੈਂਟ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਕੁਮਾਰ ਅਮਿਤ, ਅਵਿਨਾਸ਼ ਸੈਲਾ ਆਦ ਪਹੁੰਚੇ | ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਕ ਇਮਾਨਦਾਰ ਸਾਫ ਸੁਥਰੀ ਛਵੀ ਦੀ ਸਰਕਾਰ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਦੁਨੀਆਂ ਦੇ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ ਹੈ ਮੋਦੀ ਦੀ ਅਗਵਾਈ ਹੇਠ 17 ਸਾਲਾਂ ਦੇ ਵਿਚ ਕਿਸੇ ਵੀ ਇਕ ਮੰਤਰੀ ਜਾਂ ਸੰਤਰੀ ਤੇ ਕੋਈ ਵੀ ਭਿ੍ਸ਼ਟਾਚਾਰ ਦਾ ਕੇਸ ਸਾਹਮਣੇ ਆਇਆ ਹੈ | ਉਨ੍ਹਾਂ ਤੋਂ ਪੰਜਾਬ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੋਵਾਂ ਹੱਥਾਂ ਦੇ ਨਾਲ ਪੰਜਾਬ ਵਾਸੀਆਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਜੋ ਅਫਸਰ ਉਨ੍ਹਾਂ ਦਾ ਹੁਕਮ ਨਹੀਂ ਮੰਨਦਾ ਉਨ੍ਹਾਂ ਨੂੰ ਜਿਸਮਾਨੀ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਣ ਪਿਛਲੇ ਦਿਨੀ ਇਕ ਇਮਾਨਦਾਰ ਅਫਸਰ ਗਗਨਦੀਪ ਸਿੰਘ ਰੰਧਾਵਾ ਵਲੋਂ ਇਹ ਕਸੂਬੇ ਦੇ ਮੰਤਰੀ ਦਾ ਨਾ ਲੈ ਕੇ ਆਤਮ ਹੱਤਿਆ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸਰਕਾਰ ਬਣਾ ਲਈ ਗਈ ਸੀ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਵਿਕਾਸ, ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਸੂਬੇ ਵਿਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਾਉਣ ਤਾਂ ਜੋ ਸੂਬੇ ਵਿਚ ਤਰੱਕੀ ਹੋ ਸਕੇ | ਇਸ ਮੌਕੇ ਉਕਤ ਆਗੂਆਂ ਵਲੋਂ ਲੋਕ ਜਾਗਿ੍ਤੀ ਯਾਤਰਾ ਰੋਡ ਸ਼ੋਅ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਮੰਡਲ ਭਾਰਤੀ ਜਨਤਾ ਪਾਰਟੀ ਛੇਹਰਟਾ ਮੰਡਲ ਦੇ ਪ੍ਰਧਾਨ ਪ੍ਰਧਾਨ ਸਤੀਸ਼ ਪੁੰਜ, ਹੇਮਿਤ ਤਿਵਾੜੀ, ਰਮਨ ਪੰਡਿਤ, ਜੋਗਿੰਦਰ ਅਟਵਾਲ, ਹੇਮੰਤ ਤਿਵਾੜੀ, ਮੋਤੀ ਲਾਲ ਧਮਾਕਾ, ਸੁਰੇਸ਼ ਸ਼ਰਮਾ, ਸ਼ਕਤੀ ਕਲਿਆਂਣ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰੇਲ ਰਾਜ ਮੰਤਰੀ ਬਿੱਟੂ ਵਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਅਚਨਚੇਤ ਦੌਰਾ <br/> ਅਗਲੀ ਖ਼ਬਰ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਵਲੋਂ ਗਊ ਨੂੰ ਪਹਿਲੀ ਰੋਟੀ ਦੇਣ ਲਈ ਹੈਂਡਬਿੱਲ ਜਾਰੀ <br/>
Ad Position 24