07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹਿੰਦੂ ਕਾਲਜ ਵਿਖੇ ਰਾਸ਼ਟਰੀ ਸੁਰੱਖਿਆ ਜਾਗਰਨ ਮੰਚ ਵਲੋਂ ਸੈਮੀਨਾਰ

Ad Position 21
No active advertisement
ਅਜੀਤ ਡੈਸਕ 07-04-2026
ਅੰਮਿ੍ਤਸਰ, 6 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਕਾਲਜ ਅੰਮਿ੍ਤਸਰ ਵਿਖੇ ਰਾਸ਼ਟਰੀ ਸੁਰੱਖਿਆ ਜਾਗਰਨ ਮੰਚ ਵਲੋਂ 'ਨੋ ਮੋਰ ਪਾਕਿਸਤਾਨ -ਭਾਰਤ 'ਚ ਸਮਰੱਥਾ ਤੇ ਸਮਰੱਥਾ ਨਿਰਮਾਣ' ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ, ਜਿਸ ਦਾ ਉਦੇਸ਼ ਅੰਦਰੂਨੀ ਤੇ ਬਾਹਰੀ ਰਾਸ਼ਟਰੀ ਸੁਰੱਖਿਆ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ | 20 ਅਪ੍ਰੈਲ ਤੱਕ ਚੱਲਣ ਵਾਲੇ ਪੰਜਾਬ ਪੱਧਰੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪਦਮਸ੍ਰੀ ਪ੍ਰੋ. ਐੱਚ. ਐੱਸ. ਬੇਦੀ, ਉਪ ਕੁਲਪਤੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਨੇ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਹਿੱਤਾਂ ਤੇ ਸੁਰੱਖਿਆ ਪ੍ਰਤੀ ਸੁਚੇਤ ਰਹਿ ਕੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਗੋਲਕ ਬਿਹਾਰੀ ਰਾਏ ਮੈਂਬਰ, ਰਾਸ਼ਟਰੀ ਸੰਚਾਲਨ ਸੰਮਤੀ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਅਤੇ ਏਕਤਾ ਲਈ ਸਮਾਜ ਦੇ ਸਾਰੇ ਵਰਗਾਂ 'ਚ ਜਾਗਰੂਕਤਾ ਜ਼ਰੂਰੀ ਹੈ | ਮੁੱਖ ਬੁਲਾਰੇ ਵਜੋਂ ਹਿੰਦੂ ਕਾਲਜ ਦੇ ਪਿ੍ੰ: ਡਾ. ਰਾਕੇਸ਼ ਸ਼ਰਮਾ ਨੇ ਨੌਜਵਾਨਾਂ ਨੂੰ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਪ੍ਰਤੀ ਜਾਗਰੂਕਤਾ ਇਕ ਮਜ਼ਬੂਤ ਅਤੇ ਸਵੈ-ਨਿਰਭਰ ਭਾਰਤ ਦੀ ਪਛਾਣ ਹੈ | ਵਿਕਰਮਾਦਿਤਿਆ ਰਾਸ਼ਟਰੀ ਜਨਰਲ ਸਕੱਤਰ, ਆਰ. ਐੱਸ. ਜੇ. ਐੱਮ. ਨੇ ਕਿਹਾ ਕਿ ਰਾਸ਼ਟਰੀ ਚੇਤਨਾ ਅਤੇ ਜਾਗਰੂਕਤਾ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਚੁਣੌਤੀਆਂ ਦੇ ਵਿਰੁੱਧ ਮਜ਼ਬੂਤ ਬਣਾਉਂਦੀ ਹੈ | ਸੇਵਾਮੁਕਤ ਮੇਜਰ ਜਨਰਲ ਜਸਬੀਰ ਸਿੰਘ ਗਰੇਵਾਲ ਰਾਸ਼ਟਰੀ ਕਾਰਜਕਾਰੀ ਮੈਂਬਰ, ਮੋਹਿਤ ਮਹਾਜਨ ਪ੍ਰਧਾਨ, ਹਿੰਦੂ ਸਭਾ, ਪਿ੍ੰ: ਰਮਾ ਮਹਾਜਨ ਪ੍ਰਧਾਨ, ਅੰਮਿ੍ਤਸਰ ਚੈਪਟਰ, ਮਨਮੋਹਨ ਸਿੰਘ ਰੰਧਾਵਾ ਸਕੱਤਰ ਅਤੇ ਡਾ. ਰਾਮ ਚਾਵਲਾ ਉਪ ਪ੍ਰਧਾਨ ਨੇ ਵਿਸ਼ੇਸ਼ ਬੁਲਾਰਿਆਂ ਵਜੋਂ ਸ਼ਮੂਲੀਅਤ ਕਰਦਿਆਂ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਸਰਹੱਦੀ ਸੁਰੱਖਿਆ ਪ੍ਰਤੀ ਸੁਚੇਤ ਰਹਿਣ ਅਤੇ ਰਾਸ਼ਟਰ ਨਿਰਮਾਣ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਡਾ. ਹਰਬੰਸ ਲਾਲ ਵਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਪੰਜਾਬ ਦੇ ਮਜ਼ਦੂਰਾਂ, ਕਾ... ਅਗਲੀ ਖ਼ਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਹਰੀ ਸਿੰਘ ਚੰਦੂਮਾਜਰਾ ਨੂੰ ਦਿੱਤੀ ਸ਼ਰਧਾਂਜਲੀ
Ad Position 24