ਅੰਮਿ੍ਤਸਰ, 10 ਅਪ੍ਰੈਲ (ਜੱਸ)-ਨਾਮਵਰ ਪੰਜਾਬੀ ਲੇਖਿਕਾ ਡਾ. ਅਰਵਿੰਦਰ ਕੌਰ ਧਾਲੀਵਾਲ ਦੇ ਸਤਿਕਾਰਤ ਮਾਤਾ, ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੇ ਸੱਸ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਦੇ ਮਾਮੀ ਅਤੇ ਸੇਵਾ-ਮੁਕਤ ਅਧਿਆਪਕਾ ਪਰਮਜੀਤ ਕੌਰ (ਪਤਨੀ ਮਾਸਟਰ ਅਵਤਾਰ ਸਿੰਘ) ਅੱਜ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਹ ਕਰੀਬ 76 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ | ਉਨ੍ਹਾਂ ਲੰਬਾ ਅਰਸਾ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਆਰਟ ਅਧਿਆਪਕਾ ਵਜੋਂ ਸੇਵਾਵਾਂ ਨਿਭਾਈਆਂ | ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸ੍ਰੀ ਦੁਰਗਿਆਣਾ ਮੰਦਰ ਨੇੜਲੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਮੌਕੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਕੁਲਜੀਤ ਸਿੰਘ 'ਸਿੰਘ ਬ੍ਰਦਰਜ਼', ਮਾਸਟਰ ਪਵਨਦੀਪ, ਤਰਸੇਮ ਸਿੰਘ ਧਾਲੀਵਾਲ, ਜਗਜੀਵਨ ਸਿੰਘ ਪਿੰਕਾ ਭਾਟੀਆ, ਕੁਲਜੀਤ ਸਿੰਘ ਡੌਨੀ ਤੇ ਜੇ. ਪੀ. ਸਿੰਘ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਤੇ ਰਿਸ਼ਤੇਦਾਰ ਸਨੇਹੀ ਹਾਜ਼ਰ ਸਨ |