20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀ: ਸੈਕੰ: ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਅਹਿਮ ਮੱਲਾਂ <br/>

Ad Position 21
No active advertisement
ਅਜੀਤ ਡੈਸਕ 14-04-2026
ਅੰਮਿ੍ਤਸਰ, 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ ਅਤੇ ਐੱਮ. ਐੱਮ. ਏ. ਲਾਈਨਜ ਕਲੱਬ ਬਰਮਿੰਘਮ ਵਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਲਗਾਏ ਗਏ ਪੰਜ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ 'ਚ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਉਪਲਬਧੀਆਂ ਹਾਸਿਲ ਕੀਤੀਆਂ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਪਿ੍ੰਸੀਪਲ ਮਮਤਾ ਕੌਰ ਅਤੇ ਸੰਗੀਤ ਅਧਿਆਪਕ ਬਲਬੀਰ ਸਿੰਘ ਨੇ ਦੱਸਿਆ ਕਿ ਉਕਤ ਕੈਂਪ 'ਚ ਮਾਝਾ ਜ਼ੋਨ ਦੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਨੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਕਰਵਾਏ ਗਏ ਰਾਗ ਅਧਾਰਿਤ ਸ਼ਬਦ ਗਾਇਨ ਮੁਕਾਬਲੇ, ਕਵੀਸ਼ਰੀ, ਕਵਿਤਾ, ਗੁਰਬਾਣੀ ਕੰਠ ਅਤੇ ਚਿੱਤਰਕਾਰੀ ਆਦਿ ਗੁਰਮਤਿ ਪ੍ਰਤੀਯੋਗਿਤਾਵਾਂ 'ਚ ਭਾਗ ਲਿਆ, ਜਿਸ 'ਚ ਸਕੂਲ ਦੀ ਸੰਗੀਤ ਟੀਮ ਦੇ ਵਿਦਿਆਰਥੀਆਂ ਨੇ ਰਾਗ ਅਧਾਰਿਤ ਸ਼ਬਦ ਗਾਇਨ ਮੁਕਾਬਲਿਆਂ 'ਚ ਮਾਝਾ ਜ਼ੋਨ ਦੇ ਸਾਰੇ ਸਕੂਲਾਂ ਦੀਆਂ ਸ਼ਬਦ ਗਾਇਨ ਟੀਮਾਂ 'ਚੋਂ ਪਹਿਲਾ ਸਥਾਨ ਹਾਸਿਲ ਕਰਕੇ 10,000 ਰੁਪਏ ਦਾ ਨਕਦ ਇਨਾਮ ਅਤੇ ਗੁਰਬਾਣੀ ਕੰਠ ਮੁਕਾਬਲੇ ਵਿਚੋਂ ਸਿਮਰਪ੍ਰੀਤ ਸਿੰਘ ਨੇ ਦੂਸਰੇ ਸਥਾਨ ਦਾ ਨਕਦ ਇਨਾਮ 1500 ਰੁਪਏ ਅਤੇ ਕਵਿਤਾ ਮੁਕਾਬਲੇ 'ਚੋਂ ਕਰਨਪ੍ਰੀਤ ਸਿੰਘ ਨੇ ਤੀਜੇ ਸਥਾਨ ਦਾ ਨਕਦ ਇਨਾਮ 1000 ਰੁਪਏ ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਨਾਲ ਐਡੀਸ਼ਨਲ ਸਕੱਤਰ ਗੁਰਦਿਆਲ ਸਿੰਘ, ਅਸਿਸਟੈਂਟ ਡਾਇਰੈਕਟਰ ਸਤਵੰਤ ਕੌਰ, ਇੰਟਰਨਲ ਐਡੀਟਰ ਮਨਿੰਦਰ ਮੋਹਨ ਸਿੰਘ ਅਤੇ ਨਾਲ ਪਹੁੰਚੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਪਾਸੋਂ ਜੇਤੂ ਹੋਣ ਦਾ ਸਨਮਾਨ ਹਾਸਿਲ ਕਰਕੇ ਜਿਥੇ ਆਪਣੇ ਮਾਪਿਆਂ, ਸਕੂਲ ਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ | ਇਸ ਮੌਕੇ ਮਾਝਾ ਜ਼ੋਨ ਦੇ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਸਾਹਿਬਾਨ ਅਤੇ ਐੱਮ. ਐੱਮ. ਏ. ਲਾਈਨਜ ਕਲੱਬ ਬਰਮਿੰਘਮ ਦੀ ਪੂਰੀ ਟੀਮ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜਲਿ੍ਹਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ <br/> ਅਗਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਅਤੇ ਸੰਗਠਨ ਇੰਚਾਰਜ ਹਰਪ੍ਰੀਤ ਸਿੰਘ ਆਹਲੂਵਾਲੀਆ ਦਾ ਸਨਮਾਨ <br/>
Ad Position 24