ਵੇਰਕਾ, 13 ਅਪ੍ਰੈਲ (ਦੀਦਾਰ ਸਿੰਘ, ਮਿੱਤਰਪਾਲ ਸਿੰਘ ਰੰਧਾਵਾ)-ਕਾਂਗਰਸ ਪਾਰਟੀ ਦੇ ਕਾਂਗਰਸੀ ਆਗੂ ਤੇ ਵਰਕਰ ਪਾਰਟੀ ਨੂੰ ਮਜਬੂਤ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਹਲਕਾ ਪੂਰਬੀ ਦੇ ਲੋਕਾਂ ਨੇ ਹਮੇਸ਼ਾਂ ਕਾਂਗਰਸ ਨੂੰ ਹਲਕੇ ਵਿਚ ਬੁਲੰਦੀਆਂ ਤੱਕ ਪਹੁੰਚਾਉਣ ਲਈ ਚਟਾਨ ਵਾਂਗ ਖੜ੍ਹੇ ਹੋਣ ਦਾ ਸਬੂਤ ਦਿੱਤਾ ਹੈ ਤੇ ਹੁਣ ਹਲਕੇ ਦੇ ਲੋਕ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸੂਬੇ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਾਉਣ ਲਈ ਅਹਿਮ ਯੋਗਦਾਨ ਪਾ ਕੇ ਵਿਰੋਧੀਆਂ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਪੂਰਬੀ ਦੇ ਇੰਚਾਰਜ ਤੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਹਲਕੇ ਦੇ ਕਸਬਾ ਵੇਰਕਾ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਖੋਲੇ੍ਹ ਗਏ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਕੀਤਾ | ਡਿੰਪਾ ਨੇ ਅੱਗੇ ਕਿਹਾ ਕਿ 'ਆਪ' ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਸੱਤਾ ਹਾਸਿਲ ਕਰਨ ਲਈ ਲੋਕਾਂ ਨੂੰ ਭਰਮਾਉਣ ਲਈ ਕਈ ਹੱਥਕੰਡੇ ਵਰਤੇ ਜਾ ਰਹੇ ਹਨ, ਪਰ ਉਹ ਹੁਣ ਕਦੇ ਵੀ ਲੋਕਾਂ ਨੂੰ ਭਰਮਾਉਣ ਵਿਚ ਕਾਮਯਾਬ ਨਹੀਂ ਅਤੇ ਸੂਬੇ ਦੇ ਲੋਕ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | 2027 ਵਿਚ ਹੋਣ ਵਾਲੀਆਂ ਚੋਣਾਂ ਵਿਚ ਕਾਂਗਰਸ ਦੀ ਨਿਰੋਲ ਸਰਕਾਰ ਬਣੇਗੀ | ਮੈਂ ਹਲਕੇ ਦੇ ਹਰ ਕਾਂਗਰਸੀ ਵਰਕਰ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ ਤੇ ਲੋਕਾਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਹਾਂ | ਇਸ ਮੌਕੇ ਮਨਿੰਦਰ ਸਿੰਘ ਲੱਕੀ ਸੰਧੂ, ਅੰਮਿ੍ਤਪਾਲ ਸਿੰਘ, ਬੀਬੀ ਚਰਨਜੀਤ ਕੌਰ ਵੇਰਕਾ ਬੀਬੀ ਸੋਨੀਆ, ਸੁਖਦੇਵ ਸਿੰਘ ਸਹਿਮੀ, ਕਮਲਬੀਰ ਸਿੰਘ ਬਬਲੂ, ਪ੍ਰਧਾਨ ਮੇਜਰ ਸਿੰਘ, ਕੇਵਲ ਸ਼ਰਮਾ, ਸਾਬਕਾ ਐਸਡੀਓ ਗੁਰਵਿੰਦਰ ਸਿੰਘ, ਭੋਲਾ ਜਤਿੰਦਰ ਕੁਮਾਰ ਮਿੰਟੂ, ਬਲਬੀਰ ਸਿੰਘ ਬੀਰਾ, ਸਲਵਿੰਦਰ ਸਿੰਘ ਮੱਲ੍ਹੀ, ਇਕਬਾਲ ਸਿੰਘ ਮੂਧਲ, ਦਲਬੀਰ ਸਿੰਘ, ਰਾਜੂ ਆਰੇਵਾਲਾ, ਕਾਬਲ ਸਿੰਘ ਮੂਧਲ, ਜਤਿੰਦਰ ਸਿੰਘ ਸੈਣੀ, ਡਾਕਟਰ ਮੰਜੂ, ਮਿਲਖ ਰਾਏ, ਸਲਵੰਤ ਸਿੰਘ, ਮਾਸਟਰ ਰਣਜੀਤ ਸਿੰਘ ਵੱਲਾ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ |