20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸੇਂਟ ਸੋਵਰੇਨ ਕਾਨਵੈਂਟ ਸਕੂਲ 'ਚ ਬੱਚਿਆਂ ਵਲੋਂ 'ਵਿਸਾਖੀ' ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 14-04-2026
ਚਵਿੰਡਾ ਦੇਵੀ, 13 ਅਪ੍ਰੈਲ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਵਿਚ ਵਿਦਿਆਰਥੀਆਂ ਵਲੋਂ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ | ਇਸ ਮੌਕੇ ਬੱਚਿਆਂ ਵਲੋਂ ਵਿਸਾਖੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਦੇ ਨਾਲ ਸਕੂਲ ਵਿਚ ਸਪੈਸ਼ਲ ਅਸੈਂਬਲੀ ਅਯੋਜਿਤ ਕੀਤੀ ਗਈ | ਅਸੈਂਬਲੀ ਦੀ ਸੁਰੂਆਤ ਸ਼ਬਦ ਨਾਲ ਕੀਤੀ ਗਈ | ਇਸ ਤੋਂ ਬਾਅਦ ਬੱਚਿਆਂ ਦੁਆਰਾ ਭਾਸ਼ਣ, ਕਵਿਤਾਵਾਂ ਅਤੇ ਗਰੁੱਪ ਡਾਂਸ ਕੀਤਾ | ਸਕੂਲ ਦੀਆਂ ਜਮਾਤਾਂ ਵਿਚ ਵਿਸਾਖੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀ ਕਰਵਾਈਆਂ ਗਈਆਂ | ਇਸ ਦਿਨ ਛੋਟੇ ਵਿਦਿਆਰਥੀ ਨੇ ਰੰਗ- ਬਿਰੰਗੇ ਕੱਪੜੇ ਪਹਿਨ ਕੇ ਅਤੇ ਵੱਖ-ਵੱਖ ਭੋਜਨ ਦਾ ਆਨੰਦ ਮਾਣ ਕੇ ਇਸ ਤਿਉਹਾਰ ਨੂੰ ਬਹੁਤ ਧੂਮ-ਧਾਮ ਨਾਲ ਮਨਾਇਆ | ਇਸ ਤਿਉਹਾਰ ਦੀ ਖੁਸ਼ੀ ਵਿਚ ਸਕੂਲ ਮੈਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ | ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ. ਡੀ. ਕੋਮਲ ਕਪੂਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ, 'ਤਿਉਹਾਰ ਜਸ਼ਨ ਹੁੰਦੇ ਹਨ ਜੋ ਲੋਕਾਂ ਨੂੰ ਇਕੱਠੇ ਕਰਦੇ ਹਨ, ਸੱਭਿਆਚਾਰਕ ਵਿਰਾਸਤ, ਪਰੰਪਰਾਵਾਂ ਅਤੇ ਭਾਈਚਾਰਕ ਭਾਵਨਾ ਦਾ ਪ੍ਰਦਰਸ਼ਨ ਕਰਦੇ ਹਨ | ਇਹ ਤਿਉਹਾਰ ਕਣਕ ਦੀ ਵਾਢੀ ਨਾਲ ਸੰਬੰਧਿਤ ਹੈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਅਤੇ ਖਾਲਸਾ ਪੰਥ ਤੋਂ ਜਾਣੂ ਕਰਵਾਇਆ | ਇਸ ਮੌਕੇ ਸਕੂਲ ਦੇ ਪਿ੍ੰ: ਨਿਤਿਕਾ ਸੇਠੀ , ਉਮੇਸ਼ ਕਪੂਰ, ਕੋਆਰਡੀਨੇਟਰ ਪਾਰੁਲ ਸੁੰਦਰ, ਸਟਾਫ਼ ਅਤੇ ਵਿਦਿਆਰਥੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਅਟਾਰੀ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਕੇਂਦਰ ਤੇ 'ਆਪ' ਸਰਕਾਰ ਕਿਸਾਨਾਂ ਦੀਆਂ ਨੁਕਸਾਨੀਆਂ ਫ਼ਸਲਾਂ ਦਾ ਗਿਰਦਾਵਰੀ ਕਰ ਕੇ ਪ੍ਰਤੀ ਏਕੜ 70 ਹਜ਼ਾਰ ਮੁਆਵਜ਼ਾ ਦੇਵੇ...
Ad Position 24