04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮੌਸਮ ਸਾਫ਼ ਹੋਣ 'ਤੇ ਅੰਮਿ੍ਤਸਰ 'ਚ ਵਾਢੀ ਨੇ ਫੜਿਆ ਜ਼ੋਰ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨਾਂ ਦੌਰਾਨ ਬੇ-ਮੌਸਮੀ ਬਾਰਿਸ਼ ਅਤੇ ਗੜੇ੍ਹਮਾਰੀ ਨਾਲ ਪ੍ਰਭਾਵਿਤ ਹੋਈ ਕਣਕ ਦੀ ਵਾਢੀ ਨੇ ਜਿਥੇ ਹੁਣ ਮੌਸਮ ਸਾਫ ਹੋਣ ਕਰਕੇ ਜ਼ੋਰ ਫੜ ਲਿਆ ਹੈ ਉਥੇ ਹੀ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਅੱਜ ਵੱਖ-ਵੱਖ ਏਜੰਸੀਆਂ ਵਲੋਂ ਸਰਕਾਰੀ ਖ਼ਰੀਦ ਵੀ ਸ਼ੁਰੂ ਕੀਤੀ ਗਈ | ਦੱਸਣਯੋਗ ਹੈ ਕਿ ਮੌਸਮ ਦੀ ਖ਼ਰਾਬੀ ਕਰਕੇ ਕਣਕ ਦੀ ਫਸਲ ਖ਼ਰਾਬ ਹੋਈ ਹੈ, ਜਿਸ ਕਰਕੇ ਏਜੰਸੀ ਵਲੋਂ ਖ਼ਰੀਦ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਬੇ-ਮੌਸਮੀ ਬਾਰਿਸ਼ ਅਤੇ ਗੜੇ੍ਹਮਾਰੀ ਕਾਰਨ ਪ੍ਰਭਾਵਿਤ ਹੋਈ ਫਸਲ ਦੀ ਖ਼ਰੀਦ ਦੇ ਨਿਯਮਾਂ 'ਚ ਢਿੱਲ ਨਾ ਦਿੱਤੀ ਤਾਂ ਉਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਹੋਵੇਗੀ | ਇਸ ਸੰਬੰਧੀ ਪੰਜਾਬ ਸਰਕਾਰ, ਕਿਸਾਨ ਜਥੇਬੰਦੀਆਂ ਸਮੇਤ ਹੋਰ ਵੱਖ-ਵੱਖ ਧਿਰਾਂ ਵਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਖ਼ਰਾਬ ਹੋਈ ਫਸਲ ਨੂੰ ਖ਼ਰੀਦਣ ਲਈ ਨਿਯਮਾਂ 'ਚ ਢਿੱਲ ਦਿੱਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਮੰਡੀਆਂ 'ਚ ਰੁਲਣਾ ਨਾ ਪਵੇ | ਬੀਤੇ ਦਿਨ ਤੋਂ ਖੇਤਾਂ 'ਚ ਵਾਢੀ ਨੂੰ ਲੈ ਕੇ ਕੰਬਾਇਨ ਮਸ਼ੀਨਾਂ ਦੀ ਸਰਗਰਮੀ ਲਗਾਤਾਰ ਵੱਧ ਰਹੀ ਹੈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਅੱਜ ਕੁੱਲ 2555.50 ਕੁਇੰਟਲ ਕਣਕ ਦੀ ਸਰਕਾਰੀ ਖ਼ਰੀਦ ਹੋਈ, ਜਿਸ 'ਚ ਪਨਸਪ ਵਲੋਂ 1175 ਕੁਇੰਟਲ, ਪਨਗ੍ਰੇਨ ਨੇ 375 ਅਤੇ ਵੇਅਰਹਾਊਸ ਨੇ 1045.50 ਕੁਇੰਟਲ ਦੀ ਖ਼ਰੀਦ ਕੀਤੀ | ਕਣਕ ਦੇ ਦਾਣੇ ਦੀ ਕਵਾਲਿਟੀ ਮਾੜੀ ਹੋਣ ਕਰਕੇ ਏਜੰਸੀਆਂ ਵਲੋਂ ਫਿਲਹਾਲ ਕਣਕ ਦੀ ਖ਼ਰੀਦ ਖੁੱਲ੍ਹ ਕੇ ਨਹੀਂ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਪਹਿਲਾਂ ਸਮੇਂ ਤੋਂ ਜ਼ਿਆਦਾ ਗਰਮੀ ਅਤੇ ਫਿਰ ਬਾਰਿਸ਼ ਕਰਕੇ ਕਣਕ ਦੀ ਕਵਾਲਿਟੀ ਮਾੜੀ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ | ਇਸ ਬਾਬਤ ਕਿਸਾਨ ਜਥੇਬੰਦੀਆਂ ਵਲੋਂ ਵੀ ਕੇਂਦਰ ਸਰਕਾਰ ਖਿਲਾਫ ਮੋਰਚੇ ਖੋਲ੍ਹਦੇ ਹੋਏ ਰੇਲਾਂ ਦਾ ਚੱਕਾ ਜਾਮ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ | ਇਸ ਸੰਬੰਧੀ ਗੱਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਬੇ-ਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਖ਼ਰਾਬ ਹੋ ਗਈ ਹੈ, ਜਿਸ ਕਰਕੇ ਏਜੰਸੀਆਂ ਨੂੰ ਖ਼ਰੀਦ ਕਰਨ 'ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਖ਼ਰੀਦ ਦੇ ਨਿਯਮਾਂ 'ਚ ਢਿੱਲ ਦੇਵੇ, ਤਾਂ ਜੋ ਕਿਸਾਨ ਆਪਣੀ ਬਿਨਾਂ ਕਿਸੇ ਮੁਸ਼ਕਿਲ ਦੇ ਵੇਚ ਸਕਣ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲ ਸੁਕਾ ਕੇ ਹੀ ਮੰਡੀ 'ਚ ਲਿਆਉਣ |

Ad Position 22
No active advertisement
ਪਿਛਲੀ ਖ਼ਬਰ -ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ ਦਾ ਐਲਾਨ- ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਮਾਰੀ ਬਾਜ਼ੀ, 500/... ਅਗਲੀ ਖ਼ਬਰ ਪਾਕਿ ਸਰਕਾਰ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ <br/>
Ad Position 24