03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

-ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ ਦਾ ਐਲਾਨ- ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਮਾਰੀ ਬਾਜ਼ੀ, 500/500 ਅੰਕਾਂ ਨਾਲ ਜ਼ਿਲ੍ਹੇ ਭਰ 'ਚੋਂ ਰਿਹਾ ਟਾਪਰ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਪ੍ਰੀਖਿਆ 'ਚ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਮੁਦਿਤ ਜੈਨ ਨੇ ਜ਼ਿਲ੍ਹੇ 'ਚੋਂ ਪਹਿਲਾਂ ਸਥਾਨ ਹਾਸਿਲ ਕਰਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਹਿਲੇ ਸਥਾਨ 'ਤੇ ਆਉਣ ਵਾਲੇ ਸਕੂਲ ਦੇ ਵਿਦਿਆਰਥੀ ਮੁਦਿਤ ਜੈਨ ਪੁੱਤਰ ਰਜਨੀਸ਼ ਜੈਨ ਨੇ 500/500 ਅੰਕ ਹਾਸਿਲ ਕਰਕੇ ਅਤੇ ਅੰਗਰੇਜ਼ੀ, ਵਿਗਿਆਨ, ਸਮਾਜਿਕ ਵਿਗਿਆਨ ਅਤੇ ਪੈਟ ਵਿਸ਼ੇ 'ਚ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਗੱਲਬਾਤ ਕਰਦੇ ਹੋਏ ਮੁਦਿਤ ਜੈਨ ਨੇ ਕਿਹਾ ਕਿ ਮਾਤਾ ਰੁਪਾਲੀ ਗੁਪਤਾ, ਪਿਤਾ ਰਜਨੀਸ਼ ਜੈਨ ਦੇ ਅਸ਼ੀਰਵਾਦ ਅਤੇ ਸਕੂਲ ਪਿ੍ੰਸੀਪਲ ਡਾ. ਵਿਨੋਦਿਤਾ ਸਾਂਖਿਆਨ ਤੇ ਅਧਿਆਪਕਾਂ ਦੇ ਮਾਰਗਦਰਸ਼ਨ ਨਾਲ ਅੱਜ ਉਸਨੇ ਇਹ ਮਾਨ ਹਾਸਲ ਕੀਤਾ ਹੈ | ਮੁਦਿਤ ਜੈਨ ਨੇ ਕਿਹਾ ਕਿ ਉਸਦਾ ਟੀਚਾ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨਾ ਹੈ | ਇਸ ਸੰਬੰਧੀ ਪਿ੍ੰ. ਡਾ. ਵਿਨੋਦਿਤਾ ਸਾਂਖਿਆਨ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 10ਵੀਂ ਜਮਾਤ 'ਚ ਕੁੱਲ 183 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਸ 'ਚ ਮੁਦਿਤ ਜੈਨ ਨੇ 100 ਫੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਧੀਰਯ ਮਹਾਜਨ ਨੇ 99.4 ਫੀਸਦੀ (497/500), ਓਜਸ ਬੇਰੀ 99.2 ਫੀਸਦੀ (496/500), ਹਰਸ਼ਿਤ ਸ਼ਰਮਾ 99 ਫੀਸਦੀ (495/500) ਚਾਰ ਵਿਦਿਆਰਥੀਆਂ ਨੇ 99 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | 17 ਵਿਦਿਆਰਥੀਆਂ ਨੇ 96 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਉਨ੍ਹਾਂ ਕਿਹਾ ਕਿ ਇਸ ਸਾਲ ਵੀ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਰਾਹੀਂ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ | ਉਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਸਕੂਲ ਦੇ ਪ੍ਰਧਾਨ ਬਲਬੀਰ ਬਜਾਜ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਜੀ. ਆਈ. ਰੇਂਡਜ਼ਵਸ ਦੀ ਸਾਲਾਨਾ ਕਾਨੰਫਰਸ -2026 ਕਰਵਾਈ <br/> ਅਗਲੀ ਖ਼ਬਰ ਮੌਸਮ ਸਾਫ਼ ਹੋਣ 'ਤੇ ਅੰਮਿ੍ਤਸਰ 'ਚ ਵਾਢੀ ਨੇ ਫੜਿਆ ਜ਼ੋਰ <br/>
Ad Position 24