03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਜੀ. ਆਈ. ਰੇਂਡਜ਼ਵਸ ਦੀ ਸਾਲਾਨਾ ਕਾਨੰਫਰਸ -2026 ਕਰਵਾਈ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਗੈਸਟਰੋਇੰਟੇਸਟਾਈਨਲ ਵਿਗਿਆਨ ਦੇ ਖੇਤਰ ਵਿਚ ਇਕ ਵੱਕਾਰੀ ਅਕਾਦਮਿਕ ਫੋਰਮ, ਜੀ. ਆਈ. ਰੇਂਡੇਜ਼ਵਸ ਦੀ ਸਾਲਾਨਾ ਕਾਰਨਫੰਰਸ ਇਥੇ ਸਫਲਤਾਪੂਰਵਕ ਸੰਪਨ ਹੋਈ ਜੋ ਕਿ ਹੁਣ ਆਪਣੇ 12ਵੇਂ ਸਾਲ ਵਿਚ ਕਾਨਫਰੰਸ ਗੈਸਟਰੋਐਂਟਰੋਲੋਜੀ ਅਤੇ ਗੈਸਟਰੋਇੰਟੇਸਟਾਈਨਲ ਸਰਜਰੀ ਦੇ ਮਾਹਿਰਾਂ ਵਿਚ ਗਿਆਨ ਦੇ ਆਦਾਨ-ਪ੍ਰਦਾਨ ਲਈ ਇਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰਨਾ ਜਾਰੀ ਰੱਖ ਰਹੀ ਹੈ | ਇਹ ਪ੍ਰਗਟਾਵਾ ਜੀ. ਆਈ. ਰੇਂਡੇਜ਼ਵਸ ਦੇ ਪ੍ਰਧਾਨ ਡਾ: ਰਵਿੰਦਰ ਸਿੰਘ ਮਲਹੋਤਰਾ ਨੇ ਕੀਤਾ | ਉਨ੍ਹਾਂ ਦੱਸਿਆ ਕਿ ਇਸ ਵੱਡੇ ਪੱਧਰ ਦੀ ਇਸ ਕਾਨਫਰੰਸ 'ਚ ਮਾਹਿਰਾਂ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਨਵੀਨ ਗੰਜੂ ਨੇ ਫੈਟੀ ਲਿਵਰ ਬਿਮਾਰੀ 'ਤੇ ਸਟੀਕ ਤੇ ਗਿਆਨਵਾਨ ਭਾਸ਼ਣ ਦਿੱਤਾ, ਇਸਦੇ ਵਧ ਰਹੇ ਪ੍ਰਸਾਰ ਨੂੰ ਰੋਕਣ ਲਈ ਸ਼ੁਰੂਆਤੀ ਖੋਜ ਅਤੇ ਜੀਵਨ ਸ਼ੈਲੀ ਵਿਚ ਸੋਧਾਂ 'ਤੇ ਜ਼ੋਰ ਦਿੱਤਾ | ਡਾ. ਸੋਨਲ ਅਸਥਾਨਾ ਨੇ ਜਿਗਰ ਤਬਦੀਲੀ ਬਾਰੇ ਵਿਸਥਾਰ ਨਾਲ ਦੱਸਿਆ ਤੇ ਸਰਜੀਕਲ ਤਕਨੀਕਾਂ ਵਿਚ ਤਰੱਕੀ ਅਤੇ ਸਮੇਂ ਸਿਰ ਰੈਫਰਲ ਅਤੇ ਮਰੀਜ਼ ਚੋਣ ਦੀ ਮਹੱਤਤਾ ਨੂੰ ਉਜਾਗਰ ਕੀਤਾ | ਇਥੇ ਮੁੱਖ ਆਕਰਸ਼ਣ ਪੈਨਕ੍ਰੀਆਟਿਕ ਸਰਜਰੀ ਦੇ ਇਕ ਦਿੱਗਜ ਡਾ. ਆਦਰਸ਼ ਚੌਧਰੀ ਦਾ ਭਾਸ਼ਣ ਸੀ, ਜਿਨ੍ਹਾਂ ਨੇ ਦਰਸ਼ਕਾਂ ਨਾਲ ਅਨਮੋਲ ਕਲੀਨਿਕਲ ਸੂਝ ਅਤੇ ਅਨੁਭਵ ਸਾਂਝਾ ਕੀਤਾ | ਹੋਰ ਮਹਤਵਪੂਰਨ ਵਿਸ਼ਿਆਂ 'ਚ ਡਾ. ਵਰੁਣ ਮਹਿਤਾ ਦੁਆਰਾ ਪੇਸ਼ ਕੀਤੀ ਗਈ ਕਬਜ਼ ਦੀ ਬਿਮਾਰੀ ਨਾਲ ਸੰਬੰਧਿਤ ਸੀ | ਜਿਸ ਦੇ ਨਾਲ-ਨਾਲ ਖੇਤਰ ਦੇ ਵੱਖ-ਵੱਖ ਮਾਹਰਾਂ ਦੀ ਅਗਵਾਈ ਵਿਚ ਪੋਸ਼ਣ ਅਤੇ ਉੱਨਤ ਐਂਡੋਸਕੋਪਿਕ ਪ੍ਰਕਿਰਿਆਵਾਂ 'ਤੇ ਚਰਚਾ ਕੀਤੀ ਜਿਨ੍ਹਾਂ ਦੀ ਸਲਾਹ ਡਾਕਟਰੀ ਪੇਸ਼ੇਵਰਾਂ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਆਕਾਰ ਦਿੰਦੀ ਰਹਿੰਦੀ ਹੈ | ਜੀ. ਆਈ. ਰੈਂਡੇਜ਼ਵਸ ਦੇ ਕਨਵੀਨਰ ਡਾ. ਗੁਰਬਿਲਾਸ ਪੀ. ਸਿੰਘ ਨੇ ਉਦਘਾਟਨੀ ਦੀਪ ਰੋਸ਼ਨ ਸਮਾਰੋਹ ਵਿਚ ਸ਼ਾਮਿਲ ਹੋਏ ਉੱਘੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਨ੍ਹਾਂ ਵਿਚ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਐੱਮ. ਐੱਸ. ਉੱਪਲ, ਐੱਸ.ਜੀ.ਆਰ.ਡੀ., ਦੇ ਡਾਇਰੈਕਟਰ ਪਿ੍ੰ: ਡਾ. ਅਨੁਪਮਾ ਮਹਾਜਨ, ਆਈ.ਐੱਮ.ਏ. ਪੰਜਾਬ ਦੇ ਪ੍ਰਧਾਨ ਡਾ. ਆਰ. ਐੱਸ. ਸੇਠੀ, ਅਤੇ ਆਈ.ਐੱਮ.ਏ. ਅੰਮਿ੍ਤਸਰ ਦੇ ਪ੍ਰਧਾਨ ਡਾ. ਅੰਮਿ੍ਤਾ ਰਾਣਾ ਸ਼ਾਮਿਲ ਸਨ | ਟੀਮ ਸਰਵਹਿਤ-ਡਾ. ਏ. ਐੱਮ. ਜੇਰਥ, ਡਾ. ਜੇ. ਐੱਸ. ਸਿੱਧੂ, ਡਾ. ਵੀ. ਗੁਪਤਾ ਨੇ ਇਸ ਸਮਾਗਮ ਦੇ ਆਯੋਜਨ ਵਿਚ ਮੁੱਖ ਭੂਮਿਕਾ ਨਿਭਾਈ | ਡਾ. ਰਾਣਾ ਰਣਜੀਤ ਸਿੰਘ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੇ ਸਰਜਰੀ ਮੁਖ ਸੁਸਾਇਟੀ ਦੇ ਉਪ-ਪ੍ਰਧਾਨ ਸਮੇਤ ਪ੍ਰਬੰਧਕਾਂ ਨੇ ਵਿਗਿਆਨਕ ਵਿਚਾਰ-ਵਟਾਂਦਰੇ ਦੀ ਡੂੰਘਾਈ ਅਤੇ ਵਿਭਿੰਨਤਾ ਅਤੇ ਡੈਲੀਗੇਟਾਂ ਦੀ ਉਤਸ਼ਾਹੀ ਭਾਗੀਦਾਰੀ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਮੰਦਰ 'ਚ ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਦਿਨੇਸ਼ ਬੱਸੀ ਨੇ ਕੀਤੀ ਸ਼ਿਰਕਤ <br/> ਅਗਲੀ ਖ਼ਬਰ -ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ ਦਾ ਐਲਾਨ- ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਮਾਰੀ ਬਾਜ਼ੀ, 500/...
Ad Position 24