03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਗੁਰੂ ਰਵਿਦਾਸ ਮੰਦਰ 'ਚ ਡਾ. ਅੰਬੇਡਕਰ ਦੇ ਜਨਮ ਦਿਵਸ ਮੌਕੇ ਦਿਨੇਸ਼ ਬੱਸੀ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 16-04-2026
ਅੰਮਿ੍ਤਸਰ, 15 ਅਪ੍ਰੈਲ (ਰੇਸ਼ਮ ਸਿੰਘ)-ਹਲਕਾ ਪੂਰਬੀ ਦੇ ਚਮਰੰਗ ਰੋਡ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਵਿਚ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ | ਇਹ ਸਮਾਗਮ ਮੰਦਰ ਦੇ ਪ੍ਰਧਾਨ ਜੁਗਲ ਕੁਮਾਰ ਵਲੋਂ ਕਰਵਾਇਆ ਗਿਆ, ਜਿਸ ਵਿਚ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਕਾਂਗਰਸੀ ਆਗੂ ਸ੍ਰੀ ਬੱਸੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਸਮਾਜਿਕ ਨਿਆਂ ਲਈ ਉਨ੍ਹਾਂ ਦੀ ਲੜਾਈ ਅਤੇ ਸੰਵਿਧਾਨ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਦਰਸਾਇਆ ਰਾਹ ਅੱਜ ਵੀ ਸਾਨੂੰ ਸਮਾਨਤਾ ਅਤੇ ਨਿਆਂ ਵਾਲਾ ਸਮਾਜ ਬਣਾਉਣ ਲਈ ਪ੍ਰੇਰਿਤ ਕਰਦਾ ਹੈ | ਇਸ ਦੌਰਾਨ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਨਮਨ ਕੀਤਾ ਗਿਆ | ਇਸ ਮੌਕੇ ਸਾਬਕਾ ਡਿਪਟੀ ਸੀ.ਐੱਮ. ਓ.ਪੀ. ਸੋਨੀ ਅਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੇ ਵੀ ਸ਼ਿਰਕਤ ਕਰਦਿਆਂ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅਪਣਾਉਣ ਦੀ ਅਪੀਲ ਕੀਤੀ | ਇਸ ਮੌਕੇ ਕੌਂਸਲਰ ਰਾਜੀਵ ਛਾਬੜਾ, ਵਿਕਾਸ ਸੋਨੀ, ਸਾਬਕਾ ਪ੍ਰਧਾਨ ਅਸ਼ਵਨੀ ਪੱਪੂ, ਪਵਨ ਰਾਣਾ ਰੱਖੜਾ, ਮਨਦੀਪ ਭੁੱਲਰ ਆਦਿ ਕਈ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ 'ਚ ਫਾਇਰ ਕਰਮੀਆਂ ਦੀ ਯਾਦ 'ਚ ਅੱਗ ਸੁਰੱਖਿਅਤ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਜੀ. ਆਈ. ਰੇਂਡਜ਼ਵਸ ਦੀ ਸਾਲਾਨਾ ਕਾਨੰਫਰਸ -2026 ਕਰਵਾਈ <br/>
Ad Position 24