26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮੰਡੀ ਸੁਪਰਵਾਈਜ਼ਰ ਸਰਬਜੀਤ ਸਿੰਘ ਰਾਜਾਸਾਂਸੀ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਆੜ੍ਹਤੀ ਐਸੋਸੀਏਸ਼ਨ ਵਲੋਂ ਭਰਵਾਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 17-04-2026
ਰਾਜਾਸਾਂਸੀ/ਹਰਸ਼ਾ ਛੀਨਾ, 16 ਅਪ੍ਰੈਲ (ਹਰਦੀਪ ਸਿੰਘ ਖੀਵਾ/ਕੜਿਆਲ)-ਦਾਣਾ ਮੰਡੀ ਰਾਜਾਸਾਂਸੀ ਅਤੇ ਦਾਣਾ ਮੰਡੀ ਕੁੱਕੜਾਂ ਵਾਲਾ ਹਰਸ਼ਾ ਛੀਨਾ ਵਿਖੇ ਲੰਮੇ ਸਮੇਂ ਤੋਂ ਮਾਰਕੀਟ ਕਮੇਟੀ ਚੋਗਾਵਾਂ ਤੋਂ ਬਤੌਰ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾਅ ਰਹੇ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਰਾਜਾਸਾਂਸੀ ਦੀਆਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਅੱਜ ਮੰਡੀ ਵਿਚ ਆੜ੍ਹਤੀ ਐਸੋਸੀਏਸ਼ਨ ਹਰਸ਼ਾ ਛੀਨਾ ਦੇ ਨੌਜਵਾਨ ਪ੍ਰਧਾਨ ਗੁਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਵਿਚ ਸਮੂਹ ਆੜ੍ਹਤੀਆਂ ਵਲੋਂ ਉਕਤ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਰਾਜਾਸਾਂਸੀ ਦਾ ਗੁਰੂ ਦੀ ਬਖ਼ਸ਼ਿਸ਼ ਸ੍ਰੀ ਸਾਹਿਬ, ਲੋਈ ਸ਼ਾਲ ਤੇ ਸਰੋਪੇ ਭੇਂਟ ਕਰਕੇ ਸਨਮਾਨ ਕੀਤਾ ਗਿਆ | ਸਨਮਾਨ ਕਰਨ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਪਿ੍ੰਸ ਵਲੋਂ ਉਕਤ ਸੁਪਰਵਾਈਜ਼ਰ ਬਾਬਾ ਰਾਜਾਸਾਂਸੀ ਦੇ ਕੰਮਾਂ ਦੀ ਕਾਰਗੁਜ਼ਾਰੀ ਦੀ ਭਰਪੂਰ ਤੇ ਸ਼ਲਾਘਾਯੋਗ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਬਾਅਦ ਉਕਤ ਸੁਪਰਵਾਈਜ਼ਰ ਮੰਡੀ ਬੋਰਡ ਦੇ ਵਿਭਾਗ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਮੁਕਤ ਹੋ ਰਹੇ ਹਨ, ਪਰੰਤੂ ਉਹ ਤੇ ਉਨ੍ਹਾਂ ਵਲੋਂ ਰਾਜਾਸਾਂਸੀ ਤੇ ਹਰਸ਼ਾ ਛੀਨਾ ਦੀਆਂ ਮੰਡੀਆਂ ਵਿਚ ਕੀਤੇ ਕੰਮ ਸਦਾ ਲਈ ਯਾਦ ਰਹਿਣਗੇ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਸਮੂਹ ਆੜ੍ਹਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਅੰਮਿ੍ਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਅੱਗ ਸੁਰੱਖਿਆ ਹਫ਼ਤਾ ਮਨਾਉਣ ਦੀ ਸ਼ੁਰੂ... ਅਗਲੀ ਖ਼ਬਰ ਦੋਆਬਾ ਕਾਲਜ ਰਾਹੋਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24