ਅੰਮਿ੍ਤਸਰ/ਰਾਜਾਸਾਂਸੀ, 16 ਅਪ੍ਰੈਲ (ਹਰਮਿੰਦਰ ਸਿੰਘ/ਹਰਦੀਪ ਸਿੰਘ ਖੀਵਾ)-ਵਿਸ਼ਵ ਵਿਰਾਸਤੀ ਅਕਾਦਮੀ ਦੇ ਚੇਅਰਮੈਨ ਡਾ: ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਵਲੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਭਾਰਤ ਇਕਾਈ ਦੇ ਪ੍ਰਧਾਨ ਸਤਬੀਰ ਸਿੰਘ ਸਮਾਜ ਸੇਵੀ ਅਤੇ ਅੰਤਰਰਾਸ਼ਟਰੀ ਸਭਿਆਚਾਰਕ ਮੰਚ ਦੇ ਕੌਮੀ ਪ੍ਰਧਾਨ ਬਲਵਿੰਦਰ ਕੌਰ ਪੰਡੋਰੀ ਦੇ ਸਹਿਯੋਗ ਨਾਲ ਵਿਸਾਖੀ ਦੇ ਤਿਉਹਾਰ 'ਤੇ ਰਾਸ਼ਟਰੀ ਪੱਧਰ ਦਾ ਤ੍ਰੈ-ਭਾਸ਼ਾਈ (ਪੰਜਾਬੀ, ਹਿੰਦੀ, ਉਰਦੂ) ਮੁਸ਼ਾਇਰਾ ਕਰਵਾ ਕੇ ਕਵੀਆਂ ਦਾ ਮੇਲਾ ਲਗਾਇਆ ਗਿਆ, ਜਿਸ ਵਿਚ ਦੇਸ਼ ਭਰ 'ਚੋਂ ਸੌ ਤੋਂ ਵੱਧ ਕਵੀਆਂ ਨੇ ਭਾਗ ਲਿਆ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡਾ: ਅਮਨਦੀਪ ਸਿੰਘ ਤੇ ਸ਼੍ਰੋਮਣੀ ਪੰਜਾਬੀ ਕਵੀ ਡਾ: ਰਵਿੰਦਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਡਾ: ਕੁਲਬੀਰ ਸਿੰਘ ਸੂਰੀ, ਸਮਾਜ ਸੇਵੀ ਸਤਬੀਰ ਸਿੰਘ, ਮੈਨੇਜਰ ਅਤਰ ਸਿੰਘ ਗ਼ਜ਼ਲਗੋ, ਡਾ: ਸਰਵਣ ਸਿੰਘ ਵਿਦਵਾਨ ਆਲੋਚਕ, ਕਹਾਣੀਕਾਰ ਦੇਵਿੰਦਰ ਦੀਦਾਰ, ਅਰਵਿੰਦਰ ਭੱਟੀ, ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸ਼ਾਇਰ ਹਰਪਾਲ ਸਿੰਘ ਸੰਧਾਵਾਲੀਆ ਸਟੇਟ ਐਵਾਰਡੀ, ਸਮਾਜ ਸੇਵੀ ਰਜਿੰਦਰ ਸ਼ਰਮਾ ਤੇ ਮਹਿਕਪ੍ਰੀਤ ਸਿੰਘ ਜਨਰਲ ਸਕੱਤਰ ਅੰਤਰਰਾਸ਼ਟਰੀ ਸੱਭਿਆਚਾਰਕ ਮੰਚ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਤੇ ਅੰਮਿ੍ਤਸਰ ਡਾ: ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਨੇ ਇਸ ਰਾਸ਼ਟਰੀ ਮੁਸ਼ਾਇਰੇ ਦੀ ਪ੍ਰਧਾਨਗੀ ਕੀਤੀ | ਕੌਮੀ ਪ੍ਰਧਾਨ ਸਤਬੀਰ ਸਿੰਘ ਨੇ ਆਏ ਸ਼ਾਇਰਾਂ ਤੇ ਵਿਦਵਾਨ ਹਸਤੀਆਂ ਨੂੰ ਜੀ ਆਇਆਂ ਕਿਹਾ, ਜਦੋਂ ਕਿ ਡਾ: ਕਲਸੀ ਨੇ ਸਮਾਰੋਹ ਰੂਪ-ਰੇਖਾ ਤੋਂ ਵਾਕਫ਼ ਕਰਵਾ ਕੇ ਸਮਾਰੋਹ ਦਾ ਰਸਮੀ ਅਗ਼ਾਜ਼ ਕੀਤਾ | ਸ਼ੁਰੂਆਤ 'ਚ ਗੁਰਜੈਪਾਲ ਸਿੰਘ ਐੱਸ. ਡੀ.ਓ. ਦੀ ਸ਼ਾਇਰੀ ਦੀ ਪਲੇਠੀ ਪੁਸਤਕ 'ਗੀਤ ਦੀ ਮੌਤ' ਅਤੇ ਡਾ: ਗੁਰਚਰਨ ਗਾਂਧੀ ਦੀ ਪਤਿ੍ਕਾ 'ਸੂਹੀ ਸਵੇਰ' ਆਏ ਮਹਿਮਾਨਾਂ ਤੇ ਪ੍ਰਧਾਨਗੀ ਮੰਡਲ ਵਲੋਂ ਲੋਕ-ਅਰਪਣ ਕੀਤੇ ਗਏ | ਉਪਰੰਤ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ 'ਚ ਵਡਮੁੱਲੀਆਂ ਉਪਲਬਧੀਆਂ ਕਾਰਨ ਨਾਮੀ ਸ਼ਾਇਰ ਦੇਵਿੰਦਰ ਸੈਫ਼ੀ ਨੂੰ 'ਪੰਜਾਬੀ ਕਵਿਤਾ ਰਤਨ ਪੁਰਸਕਾਰ' ਸਨਮਾਨ ਸਹਿਤ ਪ੍ਰਦਾਨ ਕੀਤਾ ਗਿਆ, ਜਦੋਂ ਕਿ ਬਹੁਪੱਖੀ ਖੇਤਰ ਦੀਆਂ ਅੰਤਰਰਾਸ਼ਟਰੀ ਪੱਧਰ ਵਾਲੀਆਂ ਉਪਲਬਧੀਆਂ ਹਿਤ ਡਾ: ਆਂਚਲ ਅਰੋੜਾ ਨੂੰ 'ਰਤਨ-ਏ-ਪੰਜਾਬ ਪੁਰਸਕਾਰ' ਅਤੇ ਉੱਘੇ ਵਿਦਵਾਨ ਆਲੋਚਕ ਡਾ: ਗੁਰਵੰਤ ਸਿੰਘ ਨੂੰ 'ਪੰਜਾਬੀ ਆਲੋਚਨਾ ਰਤਨ ਪੁਰਸਕਾਰ' ਪ੍ਰਦਾਨ ਕੀਤਾ ਗਿਆ | ਹਾਜ਼ਰ ਕਵੀਆਂ 'ਚ ਗ਼ਜ਼ਲਗੋ ਕਮਲਜੀਤ ਸਿੰਘ ਕਮਲ, ਪਿ੍ੰ: ਅਵਤਾਰ ਸਿੰਘ ਸਿੱਧੂ, ਡਾ: ਗੁਰਚਰਨ ਗਾਂਧੀ, ਜਸਬੀਰ ਸਿੰਘ ਝਬਾਲ, ਅਤਰ ਸਿੰਘ, ਡਾ: ਸਰਵਣ ਸਿੰਘ, ਕਰਨੈਲ ਸਿੰਘ ਅਸਪਾਲ, ਡਾ: ਰੂਬੀ ਆਰਾ, ਰਾਮ ਸਿੰਘ, ਦੇਵਿੰਦਰ ਸੈਫ਼ੀ, ਡਾ: ਗੁਰਕਿਰਪਾਲ ਸਿੰਘ ਕਾਹਲੋਂ, ਹਰਪਾਲ ਸਿੰਘ ਸੰਧਾਵਾਲੀਆ, ਐੱਸ. ਪ੍ਰਸ਼ੋਤਮ, ਦੁੱਖਭੰਜਨ, ਹਰਜੀਤ ਕੌਰ ਬੰਮਰਾਹ, ਰਮੇਸ਼ ਜਾਨੂੰ, ਡਾ: ਜਸਵਿੰਦਰ ਕੌਰ, ਡਾ: ਰਮਨਦੀਪ ਸਿੰਘ ਦੀਪ, ਡਾ: ਸ਼ੈਲੀ ਬਲਜੀਤ, ਅਸ਼ੋਕ ਹਸਤੀਰੋ, ਰਾਜਬੀਰ ਕੌਰ ਗਰੇਵਾਲ, ਹਰਪ੍ਰੀਤ ਕੌਰ ਮੀਤ, ਧਰਮਿੰਦਰ ਔਲਖ, ਮੱਖਣ ਭੈਣੀਵਾਲਾ, ਅਸ਼ੋਕ ਭਗਤ, ਭੁਪਿੰਦਰ ਸਿੰਘ, ਸਤਿੰਦਰ ਸਿੰਘ ਓਠੀ, ਜਸਵੰਤ ਧਾਪ, ਪੰਥਕ ਕਵੀ ਕੁਲਦੀਪ ਸਿੰਘ ਦਰਾਜਕੇ, ਜੋਤੀ ਭਗਤ ਆਦਿ ਸ਼ਾਇਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ, ਪ੍ਰਧਾਨਗੀ ਮੰਡਲ ਨੇ ਸ਼ਾਇਰਾਂ ਨੂੰ ਸਨਮਾਨਿਤ ਕੀਤਾ ਗਿਆ |