26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਨੇ ਵਾਤਾਵਰਨ ਸੰਭਾਲ ਸ਼ਤਾਬਦੀ ਸੰਬੰਧੀ ਜਾਗਰੂਕਤਾ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 17-04-2026
ਅੰਮਿ੍ਤਸਰ, 16 ਅਪ੍ਰੈਲ (ਹਰਮਿੰਦਰ ਸਿੰਘ)-ਭਗਤ ਪੂਰਨ ਸਿੰਘ ਵਲੋਂ 1927 'ਚ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਲਈ ਅਰੰਭੇ ਕਾਰਜ਼ਾਂ ਨੂੰ 100 ਸਾਲ ਹੋਣ ਜਾ ਰਹੇ ਹਨ | ਇਸ ਸੰਬੰਧ 'ਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਲੋਂ ਭਗਤ ਪੂਰਨ ਸਿੰਘ ਦੇ ਵਾਤਾਵਰਨ ਸੰਭਾਲ ਸੰਬੰਧੀ ਸ਼ਤਾਬਦੀ ਮਨਾਈ ਜਾ ਰਹੀ ਹੈ | ਇਸ ਸੰਬੰਧ ਵਿਚ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਦੀ ਅਗਵਾਈ ਹੇਠ ਵਾਤਾਵਰਨ ਜਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ ਪਿੰਗਲਵਾੜਾ ਦੇ ਮੁੱਖ ਦਫ਼ਤਰ ਤੋਂ ਸ਼ੁਰੂ ਹੋ ਕੇ ਜੀ. ਟੀ. ਰੋਡ, ਹੁਸੈਨਪੁਰਾ ਚੌਕ ਤੋਂ ਹੁੰਦੀ ਹੋਈ ਨੰਦਨ ਸਿਨੇਮਾ ਚੌਕ, ਰਾਮਬਾਗ ਚੌਕ, ਹਾਲ ਗੇਟ, ਗੋਲ ਹੱਟੀ ਚੌਕ, ਚਿੱਟਾ ਗੁੰਬਦ, ਆਈ.ਡੀ.ਐੱਚ. ਮਾਰਕੀਟ ਬੱਸ ਸਟੈਂਡ, ਚੌਕ ਮਾਹਣਾ ਸਿੰਘ, ਸ਼ੇਰਾ ਵਾਲਾ ਗੇਟ, ਘਿਉ ਮੰਡੀ, ਬੁਰਜ ਅਕਾਲੀ ਫੂਲਾ ਸਿੰਘ ਰੋਡ ਤੋਂ ਰਾਮ ਤਲਾਈ ਤੰਦੂਰਾਂ ਵਾਲਾ ਚੌਕ ਜੀ.ਟੀ. ਰੋਡ ਤੋਂ ਹੁੰਦੀ ਹੋਈ ਮੁੜ ਪਿੰਗਲਵਾੜਾ ਦੇ ਮੁੱਖ ਦਫ਼ਤਰ ਵਿਖੇ ਸਮਾਪਤ ਹੋਈ | ਇਸ ਰੈਲੀ ਵਿਚ ਪਿੰਗਲਵਾੜਾ ਸੁਸਾਇਟੀ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਲੋਂ ਵਾਤਾਵਰਨ ਸੰਬੰਧੀ ਜਾਗਰੂਕ ਕਰਨ ਵਾਲੇ ਵੱਖ-ਵੱਖ ਸਲੋਗਨਾਂ ਵਾਲੇ ਬੈਨਰ ਅਤੇ ਤੱਖਤੀਆਂ ਫੜੀਆਂ ਹੋਈਆਂ ਸਨ ਅਤੇ 'ਬੂੰਦ-ਬੂੰਦ, ਪਾਣੀ ਬਚਾਓ', 'ਪਲਾਸਿਟਕ ਦੀ ਜਗ੍ਹਾ ਕੱਪੜੇ ਦੇ ਥੈਲੇ ਵਰਤੋਂ, ਵਾਤਾਵਰਨ ਸ਼ੁੱਧ ਕਰਨ ਦੇ ਨਾਅਰੇ ਲਗਾ ਕੇ ਲੋਕਾਂ 'ਚ ਪਲਾਸਟਿਕ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦਾ ਸਨੇਹਾ ਦਿੱਤਾ ਜਾ ਰਿਹਾ ਸੀ | ਇਸ ਦੇ ਨਾਲ ਪਾਣੀ ਨੂੰ ਬਚਾਉਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਸੀ | ਇਸ ਦੌਰਾਨ ਪਿੰਗਲਵਾੜਾ ਸੰਸਥਾ ਵਲੋਂ ਤਿਆਰ ਕੀਤੇ ਗਏ ਕਪੜੇ ਦੇ ਥੈਲੇ ਵੀ ਲੋਕਾਂ 'ਚ ਵੰਡੇ ਗਏ | ਇਸ ਦੌਰਾਨ ਚੀਫ਼ ਖਾਲਸਾ ਦੀਵਾਨ, ਸ਼ਹੀਦ ਊਧਮ ਸਿੰਘ ਯਤੀਮਖਾਨਾ ਦੇ ਵਿਦਆਰਥੀਆਂ ਅਤੇ ਸਟਾਫ਼ ਨੇ ਡਾ. ਆਤਮਜੀਤ ਸਿੰਘ ਬਸਰਾ ਦੀ ਅਗਵਾਈ ਹੇਠ ਭਾਗ ਲਿਆ | ਇਸ ਦੌਰਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬੇਟੀ ਵਿਦਸ਼ਾ ਸਿੰਘ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਗਿਆਨੀ ਸੁਰਜੀਤ ਸਿੰਘ ਸਭਰਾ ਮੁੱਖ ਗ੍ਰੰਥੀ, ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ, ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜਰ, ਇੰਜੀ: ਰਾਜੇਸ਼ ਸ਼ਰਮਾ ਡੀ.ਈ.ਓ. ਅੰਮਿ੍ਤਸਰ, ਡਾ: ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਸੰਸਥਾ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਮਾ: ਰਾਜਬੀਰ ਸਿੰਘ, ਮੈਂਬਰ ਪਿੰਗਲਵਾੜਾ ਸੁਸਾਇਟੀ, ਡਾ. ਨਿਰਮਲ ਸਿੰਘ ਮੈਂਬਰ, ਰਾਜਿੰਦਰ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਗੁਰਨੈਬ ਸਿੰਘ, ਪਿੰ੍ਰ: ਕੁਲਵੰਤ ਸਿੰਘ ਅਣਖੀ, ਹਰਪਾਲ ਸਿੰਘ ਸੰਧੂ, ਮਾ: ਅਜੀਤ ਸਿੰਘ, ਅਮਰਜੀਤ ਸਿੰਘ, ਪਵਨ ਸ਼ਰਮਾ, ਮੈਡਮ ਰਾਜਿਵੰਦਰ ਕੌਰ ਬਾਜਵਾ, ਨਿਰੰਦਰਪਾਲ ਸਿੰਘ ਸੋਹਲ, ਤਜਿੰਦਰ ਭਾਨ ਸਿੰਘ ਬੇਦੀ, ਪਿ੍ੰ: ਨਰੇਸ਼ ਕਾਲੀਆ, ਪਿੰ੍ਰ: ਅਨੀਤਾ ਬੱਤਰਾ, ਪਿੰ੍ਰ: ਦਲਜੀਤ ਕੌਰ, ਗੁਲਸ਼ਨ ਰੰਜਨ, ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸਾਖੀ ਦੇ ਤਿਉਹਾਰ 'ਤੇ ਲਗਾਏ ਕਵੀਆਂ ਦੇ ਮੇਲੇ 'ਚ 'ਰਾਸ਼ਟਰੀ ਤ੍ਰੈ-ਭਾਸ਼ਾਈ ਮੁਸ਼ਾਇਰਾ' ਯਾਦਗਾਰੀ ਰਿਹਾ <br/> ਅਗਲੀ ਖ਼ਬਰ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਅੰਮਿ੍ਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਅੱਗ ਸੁਰੱਖਿਆ ਹਫ਼ਤਾ ਮਨਾਉਣ ਦੀ ਸ਼ੁਰੂ...
Ad Position 24