ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਤੇ ਅਜਨਾਲਾ ਖੇਤਰ ਦੀ ਨਾਮਵਰ ਸ਼ਖ਼ਸੀਅਤ ਸਵਰਗੀ ਸਰਫਰਾਜ ਸਿੰਘ ( ਸਰਬੇ ਸ਼ਾਹ) ਦੇ ਹੋਣਹਾਰ ਫਰਜੰਦ ਨੌਜਵਾਨ ਆਗੂ ਸਾਬਕਾ ਕੌਂਸਲਰ ਇੰਦਰਪਾਲ ਸਿੰਘ (ਆਈ.ਪੀ ਸ਼ਾਹ) ਨੂੰ ਅਜਨਾਲਾ ਸ਼ਹਿਰ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ | ਇੱਥੇ ਜ਼ਿਕਰਯੋਗ ਹੈ ਕਿ ਸਰਫਰਾਜ ਸਿੰਘ ਸ਼ਾਹ ਵਲੋਂ ਵੀ ਅਜਨਾਲਾ ਦੇ ਨੰਬਰਦਾਰ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਸਨ ਤੇ ਉਨ੍ਹਾਂ ਦੀ ਮੌਤ ਹੋ ਜਾਣ ਤੋਂ ਬਾਅਦ ਹੁਣ ਮਾਲ ਵਿਭਾਗ ਵਲੋਂ ਉਨ੍ਹਾਂ ਦੇ ਵੱਡੇ ਸਪੁੱਤਰ ਇੰਦਰਪਾਲ ਸਿੰਘ ਸ਼ਾਹ ਨੂੰ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਨਵ-ਨਿਯੁਕਤ ਨੰਬਰਦਾਰ ਇੰਦਰਪਾਲ ਸਿੰਘ ਸ਼ਾਹ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਗੇ | ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਕਿਸੇ ਵੀ ਕੰਮ ਲਈ ਵਿੱਚ ਉਹਨਾਂ ਨਾਲ ਸਿੱਧਾ ਸੰਪਰਕ ਕਰਨ |