11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਕੀਲਾਂ ਦੀ ਸੁੂਬਾ ਪੱਧਰੀ ਹੜਤਾਲ ਉਪਰੰਤ ਪੁਲਿਸ ਵਲੋਂ ਮਾਮਲੇ 'ਚ ਮੁਲਜ਼ਮਾਂ ਨੂੰ ਕੀਤਾ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 22-04-2026

ਅੰਮਿ੍ਤਸਰ, 21 ਅਪ੍ਰੈਲ (ਰੇਸ਼ਮ ਸਿੰਘ)-ਰਮਦਾਸ ਵਿਖੇ 2 ਵਕੀਲ ਭਰਾਵਾਂ ਦੇ ਪਿਤਾ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਹੋ ਕੇ ਅੰਮਿ੍ਤਸਰ ਬਾਰ ਐਸੋਸੀਏਸ਼ਨ ਵਲੋਂ ਦਿੱਤੇ ਸੂਬਾ ਪੱਧਰੀ ਹੜਤਾਲ ਦੇ ਸੱਦੇ ਦਾ ਪੁਲਿਸ 'ਤੇ ਅਸਰ ਪਿਆ ਹੈ ਜਿਸ ਵਲੋਂ ਨਾ ਕੇਵਲ ਇਸ ਮਾਮਲੇ 'ਚ ਮਾਮਲੇ 'ਚ ਲੋੜੀਂਦੇ ਕਥਿਤ ਦੋਸ਼ੀਆਂ ਨੂੰ ਹੀ ਨਾਮਜ਼ਦ ਕੀਤਾ ਹੈ ਸਗੋਂ ਉਨ੍ਹਾਂ ਦੀ ਗਿ੍ਫਤਾਰੀ ਲਈ ਵੀ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਪਰਿਵਾਰ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਇਥੇ ਜ਼ਿਲ੍ਹਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਵਲੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਉਹ ਐੱਫ. ਆਈ. ਆਰ. 'ਚ ਰਹਿ ਗਏ ਨਾਵਾਂ ਨੂੰ ਜਲਦੀ ਨਾਮਜ਼ਦ ਕਰਨ | ਇਸ ਤੋਂ ਇਲਾਵਾ, ਰਾਮਦਾਸ ਦੇ ਰਹਿਣ ਵਾਲੇ ਸੰਨੀ ਸੋਨੀ ਨੂੰ ਹੁਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ | ਇਸ ਤੋਂ ਇਲਾਵਾ, ਲਗਾਤਾਰ ਛਾਪੇਮਾਰੀ ਕਰਨ ਅਤੇ ਮਾਮਲੇ 'ਚ ਸ਼ਾਮਿਲ ਸਾਰੇ ਹਮਲਾਵਰਾਂ ਦੀ ਤੁਰੰਤ ਗਿ੍ਫ਼ਤਾਰੀ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਨੂੰ ਬਹੁਤ ਜ਼ਰੂਰੀ ਅਤੇ ਗੰਭੀਰਤਾ ਨਾਲ ਨਜਿੱਠਣ ਲਈ ਸਖ਼ਤ ਅਤੇ ਖਾਸ ਨਿਰਦੇਸ਼ ਜਾਰੀ ਕੀਤੇ ਗਏ ਹਨ | ਇਸ ਮੌਕੇ ਸਕੱਤਰ ਵਿੱਕੀ ਮਹਿਰਾ, ਰਾਜਦੀਪ ਸਿੰਘ ਘੁੰਮਣ ਮੀਤ ਪ੍ਰਧਾਲ, ਸੌਰਵ ਸ਼ਰਮਾ ਜੁਆਇੰਟ ਸਕੱਤਰ, ਰਾਕੇਸ਼ ਕੁਮਾਰ ਖਜ਼ਾਨਚੀ, ਅਮਿਤ ਕੁਮਾਰ, ਰਵਿੰਦਰ ਭਾਰਦਵਾਜ਼, ਵਿਕਰਮਜੀਤ ਸਿੰਘ, ਮਾਨਵ ਸ਼ਰਮਾ, ਦਿਲਸ਼ੇਰ ਸਿੰੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਜਲ ਵਾਲੀ ਨਹਿਰ ਬਣੀ ਕੂੜੇ ਦਾ ਡੰਪ-ਬਦਬੂ ਮਾਰਦਾ ਪਾਣੀ, ਵੰਡ ਰਿਹਾ ਬਿਮਾਰੀਆਂ <br/... ਅਗਲੀ ਖ਼ਬਰ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ <br/>
Ad Position 24