ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਨੂੰ ਔਜੀ ਹੱਬ ਉਪਲੱਬਧ ਕਰਵਾ ਰਿਹੈ ਛੋਟੀ ਤੋਂ ਛੋਟੀ ਜਾਣਕਾਰੀ <br/>
ਅਜੀਤ ਡੈਸਕ
24-04-2026
ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)-ਜਿਨ੍ਹਾਂ ਵਿਦਿਆਰਥੀਆਂ ਨੇ 2026 ਲਈ ਬਾਰ੍ਹਵੀਂ ਦੇ ਪੇਪਰ ਦੇ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦਾ ਨਤੀਜਾ ਵੀ ਆ ਜਾਵੇਗਾ ਤੇ ਉਹ ਜੇ ਆਪਣੀ ਅਗਲੀ ਪੜ੍ਹਾਈ ਅਤੇ ਵਧੀਆ ਭਵਿੱਖ ਲਈ ਆਸਟ੍ਰੇਲੀਆ ਜਾਣ ਬਾਰੇ ਸੋਚ ਰਹੇ ਹਨ ਉਨ੍ਹਾਂ ਲਈ ਔਜੀ ਹੱਬ ਇੰਮੀਗ੍ਰੇਸ਼ਨ ਆਪਣੇ ਸਾਰੇ ਹੀ ਦਫਤਰਾਂ ਵਿਚ ਇਕ ਗਾਈਡੈਂਸ ਪ੍ਰੋਗਰਾਮ ਉਲੀਕ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ | ਇਸ ਸੰਬੰਧੀ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਔਜੀ ਹੱਬ ਇੰਮੀਗ੍ਰੇਸ਼ਨ ਦੇ ਐੱਮ.ਡੀ ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ.ਡੀ ਕਰਨਵੀਰ ਸਿੰਘ ਚੱਠਾ ਨੇ ਦੱਸਿਆ ਕਿ ਔਜੀ ਹੱਬ ਦੇ ਅੰਮਿ੍ਤਸਰ, ਗੁਰਦਾਸਪੁਰ ਅਤੇ ਬਟਾਲਾ ਦਫਤਰ 'ਚ ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ ਸੰਬੰਧੀ ਮਾਹਿਰ ਸਲਾਹਕਾਰ ਵਿਦਿਆਰਥੀਆਂ ਨੂੰ ਫੰਡਾਂ, ਇਨਕਮ, ਆਇਲਟਸ 'ਚੋਂ ਕਿੰਨੇ ਸਕੋਰ ਚਾਹੀਦੇ ਹਨ, ਇਸ ਦੇ ਨਾਲ-ਨਾਲ ਫਾਈਲ ਤਿਆਰ ਕਰਨ ਲਈ ਹੋਰ ਕਿਹੜੇ ਕਿਹੜੇ ਦਸਤਾਵੇਜ਼ ਜ਼ਰੂਰੀ ਹੁੰਦੇ ਹਨ ਇਸ ਦੀ ਪੂਰੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਂਦੀ ਹੈ | ਕੰਗ ਅਤੇ ਚੱਠਾ ਨੇ ਦੱਸਿਆ ਕਿ ਇਨ੍ਹਾਂ ਸੈਮੀਨਾਰਾਂ ਦਾ ਮੁੱਖ ਮਕਸਦ ਜਿੱਥੇ ਵਿਦਿਆਰਥੀਆਂ ਨੂੰ ਸਹੀ ਜਾਣਕਾਰੀ ਦੇਣਾ ਹੈ ਉਥੇ ਹੀ ਵਿਦਿਆਰਥੀ ਆਪਣੀਆਂ ਮਨਪਸੰਦ ਦੀਆਂ ਯੂਨੀਵਰਸਿਟੀਆਂ ਦੀ ਚੋਣ ਕਰਕੇ ਔਜੀ ਹੱਬ ਰਾਹੀਂ ਆਪਣੀ ਫਾਈਲ ਲਗਾ ਸਕਦੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਟੱਡੀ ਵੀਜ਼ੇ ਨੂੰ ਲੈ ਕੇ ਆਸਟ੍ਰੇਲੀਆ ਨੇ ਸਖਤਾਈ ਕੀਤੀ ਹੈ ਉਸ ਦੇ ਮੱਦੇਨਜਰ ਔਜੀ ਹੱਬ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦਾ ਵਿਦਿਆਰਥੀਆਂ ਨੂੰ ਸਿੱਧਾ ਲਾਭ ਹੋਵੇਗਾ | ਇਸ ਤੋਂ ਇਲਾਵਾ ਜਿਹੜੇ ਬੱਚੇ ਔਜੀ ਹੱਬ ਰਾਹੀਂ ਆਸਟ੍ਰੇਲੀਆ ਗਏ ਹੋਏ ਹਨ ਉਨ੍ਹਾਂ ਲਈ ਔਜੀ ਹੱਬ ਦਾ ਆਸਟ੍ਰੇਲੀਆ ਸਥਿਤ ਮੈਲਬੌਰਨ ਦਫਤਰ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਰਿਹਾ ਹੈ | ਆਸਟ੍ਰੇਲੀਆ ਪੜ੍ਹਾਈ ਕਰ ਰਿਹਾ ਵਿਦਿਆਰਥੀ ਜੇਕਰ ਕੋਰਸ ਬਦਲਣਾ ਚਾਹੁੰਦਾ ਹੈ ਜਾਂ ਕਿਸੇ ਹੋਰ ਯੂਨੀਵਰਸਿਟੀ ਜਾਂ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਤੋਂ ਇਲਾਵਾ ਕੋਈ ਵਿਦਿਆਰਥੀ ਆਸਟ੍ਰੇਲੀਆ ਦੀ ਪੀ.ਆਰ ਲੈਣਾ ਚਾਹੁੰਦਾ ਹੈ ਨਾਲ ਸੰਬੰਧਿਤ ਸਾਰੀਆਂ ਸੇਵਾਵਾਂ ਮੈਲਬੌਰਨ ਦਫਤਰ ਵਿਚ ਮੁਹੱਈਆ ਕਰਵਾ ਰਿਹਾ ਹੈ | ਜੁਲਾਈ ਇਨਟੇਕ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀ ਅੱਜ ਹੀ ਔਜੀ ਹੱਬ ਦੇ ਰਣਜੀਤ ਐਵੀਨਿਊ ਡੀ ਬਲਾਕ ਸਾਹਮਣੇ ਮਹਿੰਦਰਾ ਏਜੰਸੀ ਦਫ਼ਤਰ ਵਿਖੇ ਆ ਕੇ ਮਿਲ ਸਕਦੇ ਹਨ |