06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮਰਦਮਸ਼ੁਮਾਰੀ ਦੀ ਡਿਊਟੀ ਕਰਮਚਾਰੀ ਜ਼ਿੰਮੇਵਾਰੀ ਨਾਲ ਨਿਭਾਉਣ-ਕਮਿਸ਼ਨਰ <br/>

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਆਉਣ ਵਾਲੀ ਮਰਦਮਸ਼ੁਮਾਰੀ ਦੀ ਡਿਊਟੀ ਲਈ ਤਾਇਨਾਤ ਸਾਰੇ ਕਰਮਚਾਰੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ | ਆਪਣੇ ਸੁਨੇਹੇ 'ਚ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਡਿਊਟੀ ਇਕ ਮਹੱਤਵਪੂਰਨ ਕੌਮੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਨੇ ਸਾਰੇ ਤਾਇਨਾਤ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੀ ਡਿਊਟੀ ਮਿਹਨਤ ਨਾਲ ਨਿਭਾਉਣ ਅਤੇ ਬਿਨਾਂ ਲੋੜ ਦੇ ਡਿਊਟੀ ਰੱਦ ਕਰਵਾਉਣ ਜਾਂ ਛੂਟ ਲੈਣ ਦੀ ਕੋਸ਼ਿਸ਼ ਨਾ ਕਰਨ | ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਇਹ ਡਿਊਟੀ ਲਾਜ਼ਮੀ ਹੈ ਅਤੇ ਕੇਵਲ ਵਿਸ਼ੇਸ਼ ਅਤੇ ਜਾਇਜ਼ ਹਾਲਾਤਾਂ ਵਿਚ ਹੀ ਛੂਟ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕਿ ਸਹੀ ਡਾਟਾ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜਨਗਣਨਾ ਦੀ ਸਫਲਤਾ ਕਰਮਚਾਰੀਆਂ ਦੀ ਨਿਸ਼ਠਾ ਅਤੇ ਇਮਾਨਦਾਰੀ 'ਤੇ ਨਿਰਭਰ ਕਰਦੀ ਹੈ | ਉਨ੍ਹਾਂ ਨੇ ਸਾਰੇ ਸੰਬੰਧਿਤ ਕਰਮਚਾਰੀਆਂ ਨੂੰ ਪੂਰੇ ਪ੍ਰਕਿਰਿਆ ਦੌਰਾਨ ਜ਼ਿੰਮੇਵਾਰੀ ਅਤੇ ਪੇਸ਼ੇਵਰ ਰਵੱਈਆ ਬਣਾਈ ਰੱਖਣ ਲਈ ਕਿਹਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਧਾਲੀਵਾਲ ਨੇ ਬਲਾਕ ਰਮਦਾਸ ਦੇ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ ਤੇ ਵਾਈਸ ਚੇਅਰਮੈਨ ਕੁਲਵਿੰਦਰ ਕੌਰ ਦੀ ਤਾਜਪੋਸ... ਅਗਲੀ ਖ਼ਬਰ ਹਲਕਾ ਪੂਰਬੀ 'ਚ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦਿਆਂਗਾ-ਦਿਨੇਸ਼ ਬੱਸੀ
Ad Position 24