05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਵੱਛਤਾ ਜਾਗਰੂਕ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 24-04-2026
ਅੰਮਿ੍ਤਸਰ, 23 ਅਪ੍ਰੈਲ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਸਵੱਛਤਾ ਜਾਗਰੂਕ ਰੈਲੀ ਵਾਰਡ ਨੰ: 4 'ਚ ਕੱਢੀ ਗਈ | ਇਸ ਮੌਕੇ 'ਤੇ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ ਅਤੇ ਵਾਰਡ ਦੇ ਕੌਂਸਲਰ ਮਨਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਵਧੀਕ ਕਮਿਸ਼ਨਰ ਨੇ ਕਿਹਾ ਕਿ ਅੰਮਿ੍ਤਸਰ ਸ਼ਹਿਰ ਪਵਿੱਤਰ ਸ਼ਹਿਰ ਹੈ | ਜਿਸ ਨੂੰ ਸਾਫ਼ ਰੱਖਣਾ ਨਗਰ ਨਿਗਮ ਦੇ ਨਾਲ ਨਾਲ ਸ਼ਹਿਰ ਵਾਸੀਆਂ ਦਾ ਵੀ ਫਰਜ਼ ਹੈ | ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਲਈ ਘਰਾਂ ਦਾ ਕੂੜਾ ਕੂੜੇਦਾਨਾਂ ਵਿਚ ਗਿੱਲਾ ਅਤੇ ਸੁੱਕਾ ਵੱਖ-ਵੱਖ ਰੱਖਿਆ ਜਾਵੇ | ਇਸ ਦੌਰਾਨ ਗਰੀਨ ਐਵੀਨਿਊ ਦੇ ਪਾਰਕ ਵਿਖੇ ਇਕ ਨਿੱਜੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਵੱਛਤਾ ਪ੍ਰਤੀ ਜਾਗਰੂਕ ਕਰਦਾ ਹੋਇਆ ਨਾਟਕ ਵੀ ਖੇਡਿਆ ਗਿਆ | ਇਸ ਮੌਕੇ 'ਤੇ ਸਿਹਤ ਅਫ਼ਸਰ ਡਾ: ਯੋਗੇਸ਼ ਅਰੋੜਾ, ਸੈਨੇਟਰੀ ਅਫ਼ਸਰ ਮਲਕੀਤ ਸਿੰਘ ਖਹਿਰਾ, ਈਕੋ ਸੇਵਾ ਵਲੋਂ ਹਰਵਿੰਦਰ ਸਿੰਘ ਤੋਂ ਇਲਾਵਾ ਸਵੱਛ ਪੰਜਾਬ ਦੇ ਨੁੰਮਾਇੰਦੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੀਪ ਸਿੰਘ ਨਾਗੀ ਸਰਬਸੰਮਤੀ ਨਾਲ 14ਵੀਂ ਵਾਰ ਬਣੇ ਮਾਝਾ ਪ੍ਰੈੱਸ ਕਲੱਬ, ਅੰਮਿ੍ਤਸਰ ਦੇ ਪ੍ਰਧਾਨ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਪੰਜਾਬ ਵਲੋਂ ਪਿੰਡ ਅਦਲੀਵਾਲਾ 'ਚ ਵਿਦਿਆਰਥੀਆਂ ਲਈ 7 ਕੰਪਿਊਟਰ ਮੁਹੱਈਆ ਕਰਵਾਏ
Ad Position 24