ਅੰਮਿ੍ਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਮਜੀਠ ਰੋਡ ਬਾਈਪਾਸ ਨੇੜਿਓਾ ਇਕ ਨਾਬਾਲਗ ਲੜਕੇ ਪਾਸੋਂ ਮੋਬਾਈਲ ਫੋਨ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਇੰਸ; ਕਿਰਨਦੀਪ ਸਿੰਘ ਨੇ ਦਸਿਆ ਕਿ ਗਿ੍ਫਤਾਰ ਕੀਤੇ ਨੌਜਵਾਨਾਂ ਦੀ ਸ਼ਨਾਖਤ ਰੋਹਿਤ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਅਤੇ ਲਵਜੀਤ ਸਿੰਘ ਉਰਫ਼ ਲਵ ਵਾਸੀ ਦੀਨ ਦਿਆਲ ਕਲੋਨੀ ਵੇਰਕਾ ਵਜੋਂ ਹੋਈ ਹੈ | ਇਸ ਸਬੰਧੀ ਬਲਵੰਤ ਸਿੰਘ ਵਾਸੀ ਦਸਮੇਸ਼ ਐਵੀਨਿਊ ਨੇ ਪੁੁਲਿਸ ਨੂੰ ਦਸਿਆ ਕਿ ਬੀਤੇ 15 ਅਪ੍ਰੈਲ ਦੀ ਰਾਤ ਨੂੰ ਜਦੋਂ ਉਹ ਆਪਣੇ 16 ਸਾਲਾ ਲੜਕੇ ਨਾਲ ਪੈਦਲ ਘਰ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਦੇ ਲੜਕੇ ਨੂੰ ਰੋਕ ਕੇ ਉਸਦਾ ਮੋਬਾਈਲ ਫ਼ੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ |