ਅੰਮਿ੍ਤਸਰ, 25 ਅਪ੍ਰੈਲ (ਜਸਵੰਤ ਸਿੰਘ ਜੱਸ)-ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਹੱਕ ਵਿਚ ਤੇ ਉਨ੍ਹਾਂ ਦੀ ਜਲਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਦੀ ਅੰਮਿ੍ਤਸਰ ਦਿਹਾਤੀ ਇਕਾਈ ਵਲੋਂ ਅੰਮਿ੍ਤਸਰ ਦੇ ਗੋਲਡਨ ਗੇਟ ਬਾਈਪਾਸ ਤੋਂ ਛੇਹਰਟਾ-ਅਟਾਰੀ ਬਾਈਪਾਸ ਚੌਕ ਇੰਡੀਆ ਗੇਟ ਤੱਕ ਵਿਸ਼ਾਲ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ | ਇਸ ਮੋਟਰਸਾਈਕਲ ਮਾਰਚ ਵਿਚ ਵੱਡੀ ਗਿਣਤੀ 'ਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ | ਇਸ ਮੋਟਰਸਾਈਕਲ ਮਾਰਚ ਦੀ ਅਗਵਾਈ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਭਾਈ ਜਸਕਰਨ ਸਿੰਘ ਰਿਆੜ, ਅੰਮਿ੍ਤਸਰ ਸ਼ਹਿਰੀ ਦੇ ਪ੍ਰਧਾਨ ਅਮਨਦੀਪ ਸਿੰਘ ਡੱਡੂਆਣਾ ਤੇ ਜ਼ਿਲਾ ਅੰਮਿ੍ਤਸਰ ਦੀ ਲੀਡਰਸ਼ਿਪ ਵਲੋਂ ਕੀਤੀ ਗਈ, ਜਦੋਂਕਿ ਇਸ ਮੌਕੇ ਸੀਨੀਅਰ ਲੀਡਰਸ਼ਿਪ 'ਚੋਂ ਭਾਈ ਅੰਮਿ੍ਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ, ਚਾਚਾ ਪ੍ਰਗਟ ਸਿੰਘ ਤੇ ਚਾਚਾ ਕੁਲਵੰਤ ਸਿੰਘ, ਭਾਈ ਹਰਭਜਨ ਸਿੰਘ ਤੁੜ, ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ, ਦਫ਼ਤਰ ਸਕੱਤਰ ਜਤਿੰਦਰ ਸਿੰਘ ਮਹਿਤਾ ਅਤੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਪੱਧਰੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬੋਲਦਿਆਂ ਵੱਖ-ਵੱਖ ਪਾਰਟੀ ਆਗੂਆਂ ਨੇ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਪੰਜਾਬ ਦੀ ਜਨਤਾ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਇਹ ਰੋਸ ਮਾਰਚ ਸਿਰਫ਼ ਇਕ ਸ਼ੁਰੂਆਤ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਰੋਸ ਮਾਰਚ ਵਿਚ ਹੋਰ ਪਹੁੰਚੇ ਮੁੱਖ ਆਗੂਆਂ 'ਚ ਭੁਪਿੰਦਰ ਸਿੰਘ ਗੱਦਲੀ, ਚਮਕੌਰ ਸਿੰਘ ਧੁੰਨ, ਸਰਬਜੀਤ ਸਿੰਘ ਖਾਨਪੁਰ, ਜੁਗਰਾਜ ਸਿੰਘ ਲਾਲਾ ਨੰਗਲ, ਸੁਖਦੇਵ ਸਿੰਘ ਕਾਦੀਆ, ਚਰਨਜੀਤ ਸਿੰਘ ਗਾਲਿਬ, ਦਲਜੀਤ ਸਿੰਘ ਮਿਆਦੀਆਂ, ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਰਸ਼ਪਾਲ ਸਿੰਘ, ਗੁਰਮਿੰਦਰ ਸਿੰਘ ਚਾਵਲਾ, ਨਾਥਵਿੰਦਰ ਸਿੰਘ, ਸਰਬਜੀਤ ਸਿੰਘ ਬੈਂਕਾ, ਮਨਜਿੰਦਰ ਸਿੰਘ ਕਲੇਰ, ਰਾਣਾ ਜੱਲੂਪੁਰ, ਭਾਈ ਪਿ੍ਥੀਪਾਲ ਸਿੰਘ, ਮਨਜਿੰਦਰ ਸਿੰਘ ਪਿ੍ੰਸ, ਗੁਰਲਾਲ ਸਿੰਘ ਸਖੀਰਾ, ਜਗਨੰਦਨ ਸਿੰਘ, ਸਵਰਨ ਸਿੰਘ ਗੋਲਡਨ, ਬਲਜੀਤ ਸਿੰਘ ਚਾਟੀਵਿੰਡ, ਕੁਲਦਮਨ ਰੂਪ ਸਿੰਘ, ਜੁਗਰਾਜ ਸਿੰਘ ਭੰਗਵਾ, ਭਾਈ ਦਯਾ ਸਿੰਘ, ਗੁਰਪ੍ਰੀਤ ਸਿੰਘ ਕੰਮੋਕੇ, ਜਰਮਨਜੀਤ ਸਿੰਘ, ਜੁਗਰਾਜ ਸਿੰਘ ਨਰਾਇਣਗੜ੍ਹ, ਡਾ: ਅਤੁੱਲ ਕੁਮਾਰ, ਅਮਰੀਕ ਸਿੰਘ ਬਿੱਟਾ, ਡਾ: ਬਰਿੰਦਰਜੀਤ ਸਿੰਘ, ਮਹਿੰਦਰਪਾਲ ਸਿੰਘ ਤੁੰਗ, ਜਰਨੈਲ ਸਿੰਘ, ਕਮਲਜੀਤ ਸੋਹੀ, ਬਲਜਿੰਦਰ ਸਿੰਘ ਬਾਜਵਾ, ਜਸਪਾਲ ਸਿੰਘ ਬੋਹਲੀਆਂ, ਗੁਰਮਿੰਦਰ ਸਿੰਘ ਝੰਡੇਰ, ਪਿ੍ਤਪਾਲ ਸਿੰਘ ਬੱਲ, ਕੁਲਵਿੰਦਰ ਸਿੰਘ ਵਡਾਲੀ, ਜਥੇਦਾਰ ਰਜਿੰਦਰ ਸਿੰਘ ਅਜਨਾਲਾ, ਹਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਰਾਮੂਵਾਲ, ਪਿ੍ੰਸੀਪਲ ਮੇਜਰ ਸਿੰਘ ਸਮੇਤ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ |