04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਾਰਕੀਟ ਦੇ ਟਰਾਂਸਫਾਰਮਰ 'ਚੋਂ ਹਫ਼ਤੇ 'ਚ ਦੂਜੀ ਵਾਰ ਤੇਲ ਚੋਰੀ ਹੋਣ ਕਾਰਨ ਦੁਕਾਨਦਾਰ ਡਾਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 28-04-2026
ਮਾਨਾਂਵਾਲਾ, 27 ਅਪ੍ਰੈਲ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ. ਰੋਡ 'ਤੇ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼, ਮਾਨਾਂਵਾਲਾ ਦੇ ਬਾਹਰ ਬਣੀ ਨਿੱਜੀ ਮਾਰਕੀਟ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਟਰਾਂਸਫਾਰਮਰ 'ਚੋਂ ਿ ੲਕ ਹਫਤੇ ਵਿਚ ਦੂਜੀ ਵਾਰ ਤੇਲ ਚੋਰੀ ਹੋਣ ਕਾਰਨ ਸਮੂਹ ਦੁਕਾਨਦਾਰ ਪ੍ਰੇਸ਼ਾਨੀ ਦੇ ਆਲਮ 'ਚ ਘਿਰੇ ਹੋਏ ਹਨ | ਅੰਮਿ੍ਤਸਰ ਗਰੁੱਪ ਆਫ ਕਾਲਜ਼ਿਜ, ਮਾਨਾਂਵਾਲਾ ਦੇ ਬਾਹਰ ਬਣੀ ਨਿੱਜੀ ਮਾਰਕੀਟ ਦੀਆਂ ਦੁਕਾਨਾਂ ਦੇ ਮਾਲਕਾਂ, ਜਿਨ੍ਹਾਂ 'ਚ ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁਖਪਾਲ ਸਿੰਘ, ਗਗਨਦੀਪ ਸਿੰਘ, ਦੀਪਕ ਕੁਮਾਰ, ਰਤਨ ਚੰਦ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਹੈਪੀ, ਕਾਕਾ ਸ਼ਾਹ ਆਦਿ ਸ਼ਾਮਲ ਸਨ, ਨੇ ਦੱਸਿਆ ਕਿ ਜੀ.ਟੀ. ਰੋਡ 'ਤੇ ਲੱਗੇ ਇਸ ਟਰਾਂਸਫਾਰਮਰ 'ਚੋਂ ਪਿਛਲੇ ਹਫਤੇ ਵੀ ਅਣਪਛਾਤੇ ਚੋਰਾਂ ਨੇ ਤੇਲ ਚੋਰੀ ਕਰ ਲਿਆ ਸੀ ਅਤੇ ਬੀਤੀ 26 ਤੇ 27 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਫਿਰ ਅਣਪਛਾਤੇ ਚੋਰਾਂ ਨੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਅੱਜ ਸੋਮਵਾਰ ਬਿਜਲੀ ਦਾ ਨਾਗਾ ਹੋਣ ਕਰਕੇ ਸਾਰਾ ਦਿਨ ਬਿਜਲੀ ਨਹੀਂ ਆਈ ਤੇ ਜਦੋਂ ਸ਼ਾਮ 5 ਵਜੇ ਬਿਜਲੀ ਆਈ ਤਾਂ ਸਾਡੀ ਸਾਰੀ ਮਾਰਕਿਟ ਦੀ ਬਿਜਲੀ 20 ਕੁ ਮਿੰਟ ਚੱਲਣ ਮਗਰੋਂ ਟਰਾਂਸਫਾਰਮਰ ਵਿਚੋਂ ਕੁਝ ਫੱਟਣ ਦੀ ਆਵਾਜ਼ ਆਉਣ ਮਗਰੋਂ ਬੰਦ ਹੋ ਗਈ | ਦੁਕਾਨਦਾਰਾਂ ਨੇ ਦੱਸਿਆ ਕਿ ਜਦੋਂ ਟਰਾਂਸਫਾਰਮਰ ਨੂੰ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋਣ ਕਾਰਨ ਓਵਰਹੀਟ ਹੋ ਗਿਆ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਚੋਰਾਂ ਦੇ ਹੌਂਸਲੇ ਬੁਲੰਦ ਹੋਣ ਕਾਰਨ ਤੇ ਨਿੱਤ ਵਾਪਰਦੀਆਂ ਚੋਰੀ ਦੀਆਂ ਘਟਨਾਵਾਂ ਕਰਕੇ ਸਮੂਹ ਦੁਕਾਨਦਾਰਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਦਮਦਮੀ ਟਕਸਾਲ ਵਲੋਂ 6 ਜੂਨ ਨੂੰ ਸਮਰਪਿਤ ਸ਼ਬਦ ਕੀਰਤਨ ਅਤੇ ਕਥਾ ਸਮਾਗਮ 1 ਮਈ ਤੋਂ ਸ਼ੁਰੂ <br/> ਅਗਲੀ ਖ਼ਬਰ ਵਿਧਾਇਕ ਧਾਲੀਵਾਲ ਵਲੋਂ ਅਜਨਾਲਾ 'ਚ ਸਥਿਤ ਇਸਾਈ ਕਬਰਸਤਾਨ ਦੇ ਨਵੀਨੀਕਰਨ ਕਾਰਜਾਂ ਦੀ ਕਰਵਾਈ ਸ਼ੁਰੂਆਤ <br/>
Ad Position 24