11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸੜਕਾਂ ਦੇ ਵਿਚਕਾਰ ਪਏ ਟੋਏ ਬਣਦੇ ਹਨ ਹਾਦਸਿਆਂ ਦਾ ਸਬੱਬ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹੈ | ਸੜਕਾਂ ਦੇ ਵਿਚਕਾਰ ਪਏ ਵੱਡੇ ਟੋਏ ਅਤੇ ਟੁੱਟੀਆਂ ਸੜਕਾਂ 'ਚੋਂ ਖਿਲਰੀ ਬੱਜਰੀ ਨਿਤ ਹਾਦਸਿਆਂ ਦਾ ਸਬੱਬ ਬਣਦੀਆਂ ਹਨ | ਇੱਥੋਂ ਤੱਕ ਸ਼ਹਿਰ ਬੱਸ ਅੱਡੇ ਦੇ ਬਾਹਰ ਵੀ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ | ਨਗਰ ਨਿਗਮ ਵਲੋਂ ਅੰਮਿ੍ਤਸਰ ਸ਼ਹਿਰ ਦੀਆਂ ਸੜਕਾਂ 'ਤੇ ਕਰੋੜਾਂ ਰੁਪਏ ਖ਼ਰਚ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ | ਇਸ ਵੇਲੇ ਗਰਮੀ ਦੇ ਕਾਰਨ ਤਾਪਮਾਨ ਵੀ ਨਵੀਆਂ ਸੜਕਾਂ ਬਣਾਉਣ ਦੇ ਅਨਕੂਲ ਹੈ | ਪਰ ਇਸ ਦੇ ਬਾਵਜੂਦ ਸੜਕਾਂ ਬਣਾਉਣ ਦੀ ਰਫ਼ਤਾਰ ਉਸ ਕਦਰ ਤੇਜ਼ ਨਹੀਂ ਹੋਈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ | ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ | ਜਿਨ੍ਹਾਂ 'ਤੇ ਚੱਲਣਾ ਖ਼ਤਰੇ ਤੋਂ ਖਾਲੀ ਨਹੀਂ ਹੈ | ਸਥਾਨਕ ਬੱਸ ਅੱਡੇ ਬਾਹਰਵਾਰ ਚੁਫੇਰੇ ਹੀ ਸੜਕਾਂ ਦੀ ਹਾਲਤ ਮੰਦੀ ਹੈ ਸੜਕਾਂ ਦੇ ਵਿਚਕਾਰ ਪਏ ਟੋਇਆਂ ਕਾਰਨ ਬੱਸ ਅੱਡੇ 'ਚ ਆਉਣ ਅਤੇ ਜਾਣ ਵਾਲੀਆਂ ਬੱਸਾਂ ਡੱਕੇਡੋਲੇ ਖਾਂਦੀਆਂ ਚਲਦੀਆਂ ਹਨ ਅਤੇ ਬੱਸਾਂ 'ਚ ਬੈਠੀਆਂ ਸਵਾਰੀਆਂ ਦੇ ਸਾਹ ਬੱਸ ਪਲਟਣ ਦੇ ਡਰ ਕਾਰਨ ਤੀਸਰੇ ਅਸਮਾਨ 'ਤੇ ਲੱਗੇ ਹੁੰਦੇ ਹਨ | ਇਹੀ ਹਾਲਤ ਸਥਾਨਕ ਰਾਮ ਬਾਗ ਸਿਵਲ ਹਸਪਤਾਲ ਚੌਕ ਅਤੇ ਫਾਟਕ ਵਾਲੀ ਸੜਕ ਦੀ ਹੈ | ਇਸ ਦੀ ਖਸਤਾ ਹਾਲਤ ਕਾਰਨ ਅਕਸਰ ਹੀ ਇਸ ਸੜਕ 'ਤੇ ਈ ਰਿਕਸ਼ੇ ਪਲਟ ਜਾਂਦੇ ਹਨ ਅਤੇ ਕਈ ਦੋ ਪਹੀਆ ਵਾਹਨ ਡਿੱਗ ਕੇ ਸੱਟਾਂ ਲਗਾ ਚੁਕੇ ਹਨ | ਇਸ ਤੋਂ ਇਲਾਵਾ ਸੁਲਤਾਨਵਿੰਡ ਰੋਡ ਅਤੇ ਕਈ ਹੋਰ ਸੜਕਾਂ ਦੀ ਹਾਲਤ ਮੰਦੀ ਹੈ | ਇਸ ਸੜਕ ਰਾਹੀਂ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚਦੇ ਹਨ | ਇਹ ਸੜਕ ਦੋ ਵਿਧਾਨ ਸਭਾ ਹਲਕਿਆਂ 'ਚੋਂ ਲੰਘਦੀ ਹੈ ਪਰ ਇਸ ਦੀ ਦੁਰਦਸ਼ਾ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਰਾਸਤ ਅਤੇ ਟਿਕਾਊ ਨਿਵਾਸ ਸੰਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ <br/> ਅਗਲੀ ਖ਼ਬਰ ਰਜਿਸਟਰੀਆਂ ਲਈ ਐਨ.ਓ.ਸੀ. ਦੀ ਸ਼ਰਤ ਖ਼ਤਮ ਹੋਣ ਦਾ ਭੰਬਲਭੂਸਾ ਬਰਕਰਾਰ <br/>
Ad Position 24