11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਸਪਰਿੰਗ ਡੇਲ ਸਕੂਲ ਨੇ ਇੰਟਰ-ਸਕੂਲ ਸਾਈਕਾਲੋਜੀ ਮੁਕਾਬਲਾ 'ਦ ਸਾਈਕੀ ਸਮਿਟ' 'ਚ ਜਿੱਤੀ ਟਰਾਫੀ <br/>

Ad Position 21
No active advertisement
ਅਜੀਤ ਡੈਸਕ 29-04-2026
ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਹੋਦਿਆ ਸਕੂਲ ਕੰਪਲੈਕਸ ਦੀ ਸਰਪ੍ਰਸਤੀ ਹੇਠ ਸਟਾਲਵਰਟਸ ਸਕੂਲ ਵਲੋਂ ਕਰਵਾਏ ਗਏ ਇੰਟਰ-ਸਕੂਲ ਸਾਈਕਾਲੋਜੀ ਸੰਮੇਲਨ 'ਦ ਸਾਈਕੀ ਸਮਿਟ' ਦੌਰਾਨ ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਅੰਮਿ੍ਤਸਰ ਖੇਤਰ ਦੇ ਸਕੂਲਾਂ ਲਈ ਆਯੋਜਿਤ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਲਗਾਤਾਰ ਦੂਜੇ ਸਾਲ ਵੀ ਓਵਰਆਲ ਜੇਤੂ ਟਰਾਫੀ ਆਪਣੇ ਕੋਲ ਰੱਖਦਿਆਂ ਆਪਣੀ ਕਾਬਲੀਅਤ ਸਾਬਤ ਕੀਤੀ | ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਦੀ ਟੀਮ ਨੇ ਪੂਰੇ ਅੰਮਿ੍ਤਸਰ ਖੇਤਰ ਦੀਆਂ ਟੀਮਾਂ ਨਾਲ ਮੁਕਾਬਲਾ ਕਰਦਿਆਂ ਓਵਰਆਲ ਜੇਤੂ ਦੀ ਚਮਕਦਾਰ ਟਰਾਫੀ ਜਿੱਤੀ ਹੈ, ਜੋ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਲਈ ਇਕ ਸ਼ਾਨਦਾਰ ਪ੍ਰਾਪਤੀ ਹੈ | ਸੰਧੂ ਨੇ ਕਿਹਾ ਕਿ 'ਦ ਸਾਈਕੀ ਸਮਿਟ' ਨਾਮੀ ਇਹ ਮੁਕਾਬਲਾ 'ਦ ਕਾਂਸ਼ੀਅਸ ਅਰਥ-ਸਾਈਕਾਲੋਜੀ ਮੀਟਸ ਇਨਵਾਇਰਨਮੈਂਟ' ਦੇ ਥੀਮ 'ਤੇ ਅਧਾਰਤ ਸੀ, ਜਿਸ 'ਚ ਬਹਿਸ, ਕਵਿਤਾ, ਮਿਊਰਲ ਮੇਕਿੰਗ ਅਤੇ ਮਾਡਲ ਮੇਕਿੰਗ ਵਰਗੇ ਮੁਕਾਬਲੇ ਸ਼ਾਮਲ ਸਨ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇੇ ਕਿਹਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਹਮੇਸ਼ਾ ਆਪਣੇ ਸਹਿ-ਪਾਠਕ੍ਰਮ ਪ੍ਰੋਗਰਾਮ 'ਤੇ ਮਾਣ ਰਿਹਾ ਹੈ ਜੋ ਕਿ ਮੁੱਖ ਅਕਾਦਮਿਕ ਪੜ੍ਹਾਈ ਦੇ ਬਰਾਬਰ ਹੀ ਚੱਲਦਾ ਹੈ |

Ad Position 22
No active advertisement
ਪਿਛਲੀ ਖ਼ਬਰ 26 ਮਹੀਨਿਆਂ ਤੋਂ ਧੂੜ ਫੱਕ ਰਿਹਾ 2 ਜ਼ਿਲਿ੍ਹਆਂ ਦੇ ਚਾਰ ਮਾਰਗੀ ਹੋਣ ਵਾਲਾ ਨੀਂਹ ਪੱਥਰ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਰਾਸਤ ਅਤੇ ਟਿਕਾਊ ਨਿਵਾਸ ਸੰਬੰਧੀ 3 ਦਿਨਾਂ ਵਰਕਸ਼ਾਪ ਸ਼ੁਰੂ <br/>
Ad Position 24