13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆੜ੍ਹਤੀ ਮੱਲ੍ਹੀ 'ਤੇ ਦਰਜ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇ-ਪ੍ਰਧਾਨ ਬਹਿਲ

Ad Position 21
No active advertisement
ਅਜੀਤ ਡੈਸਕ 02-05-2026
ਅੰਮਿ੍ਤਸਰ, 1 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਆੜਤੀ ਐਸੋਸੀਏਸ਼ਨ ਪੰਜਾਬ ਚੀਮਾ/ਰਾਣਾ ਗਰੁੱਪ ਦੇ ਮਾਝਾ ਜ਼ੋਨ ਅਤੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਬਹਿਲ ਨੇ ਕਿਹਾ ਕਿ ਆੜਤੀ ਹਰਬੰਸ ਸਿੰਘ ਮੱਲ੍ਹੀ 'ਤੇ ਪੁਲਿਸ ਵਲੋਂ ਬਿਨ੍ਹਾਂ ਜਾਂਚ ਪੜਤਾਲ ਦੇ ਨਾਜਾਇਜ਼ ਪਰਚਾ ਦਰਜ ਕੀਤਾ ਗਿਆ, ਜਿਸ ਦੀ ਉਹ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਨ | ਉਨ੍ਹਾਂ ਕਿਹਾ ਕਿ ਇਕ ਧਿਰ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ 2009 ਤੋਂ ਆੜਤੀ ਹਰਬੰਸ ਸਿੰਘ ਮੱਲ੍ਹੀ ਨਾਲ ਪੈਸਿਆਂ ਦਾ ਲੈਣ-ਦੇਣ ਚਲਦਾ ਸੀ ਪਰ ਮਿਲੀ ਜਾਣਕਾਰੀ ਅਨੁਸਾਰ ਹਰਬੰਸ ਸਿੰਘ ਨੇ ਆੜਤ ਦਾ ਕੰਮ 2015 'ਚ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਐੱਸ. ਐੱਸ. ਪੀ. ਪਾਸੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਕੇ ਦਰਜ ਕੀਤਾ ਗਿਆ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਐਸੋਸੀਏਸ਼ਨ ਵਲੋਂ ਤਿੱਖਾ ਸੰਘਰਸ਼ ਵਿੱਢਣ ਸੰਬੰਧੀ ਫ਼ੈਸਲਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਥਾਂ-ਥਾਂ 'ਤੇ ਲਗਾਏ ਸਪੀਡ ਬ੍ਰੇਕਰ ਵਾਹਨ ਚਾਲਕਾਂ ਲਈ ਬਣੇ ਪੇ੍ਰਸ਼ਾਨੀ ਦਾ ਸਬੱਬ <br/> ਅਗਲੀ ਖ਼ਬਰ ਗਰਭ ਅਵਸਥਾ ਔਰਤ ਦੇ ਜੀਵਨ ਦਾ ਮਹੱਤਵਪੂਰਨ ਪੜਾਅ-ਡਾ. ਪਿ੍ਯਾ ਗੁਪਤਾ
Ad Position 24