13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼ਹਿਰ 'ਚ ਥਾਂ-ਥਾਂ 'ਤੇ ਲਗਾਏ ਸਪੀਡ ਬ੍ਰੇਕਰ ਵਾਹਨ ਚਾਲਕਾਂ ਲਈ ਬਣੇ ਪੇ੍ਰਸ਼ਾਨੀ ਦਾ ਸਬੱਬ <br/>

Ad Position 21
No active advertisement
ਅਜੀਤ ਡੈਸਕ 02-05-2026
ਅੰਮਿ੍ਤਸਰ, 1 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ 'ਚ ਥਾਂ-ਥਾਂ 'ਤੇ ਲਗਾਏ ਸਪੀਡ ਬ੍ਰੇਕਰ ਵਾਹਨ ਚਾਲਕਾਂ ਲਈ ਸੁਰੱਖਿਆ ਦੀ ਜਗ੍ਹਾ 'ਤੇ ਖ਼ਤਰਾ ਬਣ ਰਹੇ ਹਨ | ਇਨ੍ਹਾਂ ਬ੍ਰੇਕਰਾਂ 'ਚ ਰੇਡੀਅਮ ਰਿਫਲੈਕਟਰ ਅਤੇ ਸਪੱਸ਼ਟ ਸਾਈਨ ਬੋਰਡ ਨਹੀਂ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ | ਜਾਣਕਾਰੀ ਮੁਤਾਬਕ ਸ਼ਹਿਰ ਦੀਆਂ ਗਲੀਆਂ ਅਤੇ ਬਾਜ਼ਾਰਾਂ 'ਚ ਥਾਂ-ਥਾਂ 'ਤੇ ਬੇਹਿਸਾਬ ਸਪੀਡ ਬੇ੍ਰਕਰ ਲਗਾਏ ਗਏ ਹਨ | ਸਾਈਨ ਬੋਰਡ ਦੀ ਘਾਟ ਕਾਰਨ ਵਾਹਨ ਚਾਲਕ ਖਾਸ ਕਰਕੇ ਰਾਤ ਨੂੰ ਘੱਟ ਰੌਸ਼ਨੀ 'ਚ ਇਨ੍ਹਾਂ ਬ੍ਰੇਕਰਾਂ ਨੂੰ ਨਹੀਂ ਦੇਖ ਪਾਂਦੇ | ਇਸ ਨਾਲ ਅਚਾਨਕ ਬ੍ਰੇਕ ਲਗਾਉਣਾ ਜਾਂ ਕੰਟਰੋਲ ਗੁਆਉਣਾ ਪੈ ਸਕਦਾ ਹੈ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ | ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਗਲੀਆਂ ਅਤੇ ਬਾਜ਼ਾਰਾਂ 'ਚ ਬੇਹਿਸਾਬ ਸਪੀਡ ਬ੍ਰੇਕਰ ਲਗਾਏ ਗਏ ਹਨ | ਭਾਵੇਂ ਇਹ ਬੇ੍ਰਕਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਲਗਾਏ ਗਏ ਹਨ ਲੇਕਿਨ ਇਨ੍ਹਾਂ ਦਾ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ | ਕੋਈ ਸਾਈਨ ਬੋਰਡ ਨਾ ਹੋਣ ਕਾਰਨ ਅਚਾਨਕ ਸਪੀਡ ਬ੍ਰੇਕਰ ਆਉਣ 'ਤੇ ਵਾਹਨ ਚਾਲਕ ਸਮੇਂ ਸਿਰ ਬ੍ਰੇਕ ਨਹੀਂ ਲਗਾ ਪਾਉਂਦੇ, ਜਿਸ ਕਾਰਨ ਕਈ ਵਾਰ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਰਾਤ ਨੂੰ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ |
ਨਗਰ ਨਿਗਮ ਤੋਂ ਇਲਾਵਾ ਸਥਾਨਕ ਨਿਵਾਸੀਆਂ ਨੇ ਸ਼ਹਿਰ ਦੀਆਂ ਕਈ ਕਲੋਨੀਆਂ ਅਤੇ ਗਲੀਆਂ 'ਚ ਸਪੀਡ ਬ੍ਰੇਕਰ ਵੀ ਲਗਾਏ ਹਨ | ਮਾਹਿਰਾਂ ਅਨੁਸਾਰ ਸਪੀਡ ਬ੍ਰੇਕਰਾਂ ਦਾ ਮੁੱਖ ਉਦੇਸ਼ ਵਾਹਨਾਂ ਦੀ ਗਤੀ ਨੂੰ ਕੰਟਰੋਲ ਕਰਨਾ ਅਤੇ ਹਾਦਸਿਆਂ ਨੂੰ ਰੋਕਣਾ ਹੈ ਪਰ ਇੱਥੇ ਇਹ ਸਮੱਸਿਆਵਾਂ ਪੈਦਾ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਸਪੀਡ ਬ੍ਰੇਕਰਾਂ 'ਤੇ ਜਲਦੀ ਤੋਂ ਜਲਦੀ ਸੂਚਕ ਤੇ ਰੇਡੀਅਮ ਰਿਫਲੈਕਟਰ ਲਗਾਏ ਜਾਣ |


ਸੜਕ 'ਤੇ ਬਣੇ ਸਪੀਡ ਬ੍ਰੇਕਰ ਦਾ ਦਿ੍ਸ਼ | ਅਜੀਤ ਤਸਵੀਰ


Ad Position 22
No active advertisement
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤ... ਅਗਲੀ ਖ਼ਬਰ ਆੜ੍ਹਤੀ ਮੱਲ੍ਹੀ 'ਤੇ ਦਰਜ ਨਾਜਾਇਜ਼ ਪਰਚਾ ਰੱਦ ਕੀਤਾ ਜਾਵੇ-ਪ੍ਰਧਾਨ ਬਹਿਲ
Ad Position 24