ਅੰਮਿ੍ਤਸਰ, 3 ਮਈ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਕਾਲੋਨੀ ਬੀ-ਬਲਾਕ ਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਤੇ ਜਨਰਲ ਸਕੱਤਰ ਸਤਨਾਮ ਸਿੰਘ ਦੀ ਅਗਵਾਈ ਹੇਠ ਸੁਸਾਇਟੀ ਦੇ ਐਡਜੈਕਟਿਵ ਕਮੇਟੀ ਮੈਂਬਰ ਜਸਬੀਰ ਸਿੰਘ ਨੀਟੂ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੌਰਾਨ ਸ਼ਹੀਦੀ ਦਿਹਾੜਾ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਹੋਰ ਵੀ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ ਗਏ | ਸੁਸਾਇਟੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅਗਲੇ ਮਹੀਨੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 21 ਜੂਨ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਮਦਮੀ ਟਕਸਾਲ ਬੀ-ਬਲਾਕ ਰੇਲਵੇ ਕਾਲੋਨੀ ਵਿਖੇ ਮਨਾਇਆ ਜਾਵੇਗਾ | ਸਮੂਹ ਮੈਂਬਰ ਕਮੇਟੀ ਵਲੋਂ ਇਸ ਫ਼ੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ | ਕੈਸ਼ੀਅਰ ਦਲਬੀਰ ਸਿੰਘ ਵਲੋਂ ਸ਼ਹੀਦੀ ਦਿਹਾੜਾ ਮਨਾਉਣ ਲਈ ਸੁਸਾਇਟੀ ਮੈਂਬਰਾਂ ਪਾਸੋਂ ਕੁਲੈਕਸ਼ਨ ਜਮ੍ਹਾਂ ਕੀਤੀ ਗਈ | ਮੀਟਿੰਗ ਉਪਰੰਤ ਕਨਵੀਨਰ ਕੁਲਵਿੰਦਰ ਸਿੰਘ ਬੰਟੀ ਵਲੋਂ ਕਮੇਟੀ ਮੈਂਬਰ ਜਸਬੀਰ ਸਿੰਘ ਨੀਟੂ ਨੂੰ ਸਿਰੋਪਾਓ ਭੇਟ ਕਰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਸਤਨਾਮ ਸਿੰਘ, ਕਨਵੀਨਰ ਕੁਲਵਿੰਦਰ ਸਿੰਘ ਬੰਟੀ, ਸੀਨੀਅਰ ਉਪ ਪ੍ਰਧਾਨ ਰਾਜਮੋਹਿੰਦਰ ਸਿੰਘ, ਕੈਸ਼ੀਅਰ ਦਲਬੀਰ ਸਿੰਘ, ਸਹਾਇਕ ਕੈਸ਼ੀਅਰ ਕਿਰਨ ਕੁਮਾਰ (ਕੇਕੇ), ਕਸ਼ਮੀਰ ਸਿੰਘ ਕੋਟ ਖਾਲਸਾ, ਦਵਿੰਦਰ ਸਿੰਘ ਕਾਕਾ, ਹਰਚਰਨ ਸਿੰਘ ਕੋਟ ਖਾਲਸਾ, ਕਿਸ਼ਨ ਕੁਮਾਰ ਰਾਣੀ ਕਾ ਬਾਗ, ਡਾ. ਦੀਪਕ ਗੁਪਤਾ, ਅਮਨਦੀਪ ਸਿੰਘ ਮੰਨਾ, ਪਿ੍ੰਸ ਪਾਲ ਭਗਤ, ਅਰੂੜ ਚੰਦ, ਰਾਕੇਸ਼ ਕੁਮਾਰ ਮੋਨੂੰ, ਪ੍ਰਭਦਿਆਲ ਸਿੰਘ ਅਟਾਰੀ, ਪਵਨ ਕੁਮਾਰ ਸੋਨੀ, ਅਮਨਦੀਪ ਸਿੰਘ ਕਿ੍ਸ਼ਨਾ ਗਾਰਡਨ, ਅਜੀਤ ਸਿੰਘ, ਹਰਜੀਤ ਕੁਮਾਰ ਤੇ ਬਲਦੇਵ ਸਿੰਘ ਬੱਗਾ ਆਦਿ ਹਾਜ਼ਰ ਸਨ |