ਅੰਮਿ੍ਤਸਰ, 3 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸੋਸ਼ਲ ਵੈੱਲਫੇਅਰ ਸੁਸਾਇਟੀ ਰਜਿ. ਪੰਜਾਬ ਦੇ ਪ੍ਰਧਾਨ ਮੰਗਤ ਰਾਮ ਸਿਲ੍ਹੀ ਵਕੀਲ ਦੀ ਪ੍ਰਧਾਨਗੀ ਹੇਠ ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਜ਼ਰੂਰੀ ਮੀਟਿੰਗ ਕੀਤੀ ਗਈ, ਜਿਸ 'ਚ ਵੱਖ-ਵੱਖ ਇਲਾਕਿਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਇਸ ਮੀਟਿੰਗ 'ਚ ਹਲਕਾ ਅੰਮਿ੍ਤਸਰ ਉਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਸ਼ੇਸ਼ ਤੌਰ 'ਤੇ ਆਪਣੇ ਸਾਥੀਆਂ ਨਾਲ ਪਹੁੰਚੇ ਅਤੇ ਮੌਜੂਦਾ ਹਲਾਤਾਂ 'ਤੇ ਖੁੱਲ੍ਹ ਕੇ ਚਰਚਾ ਕੀਤੀ, ਨਾਲ ਹੀ ਡੂੰਘੀ ਚਿੰਤਾ ਵੀ ਪ੍ਰਗਟ ਕੀਤੀ | ਪ੍ਰਧਾਨ ਮੰਗਤ ਰਾਮ ਸਿਲ੍ਹੀ ਨੇ ਕਿਹਾ ਕਿ ਸਰਕਾਰ ਦੇ ਚੰਗੇ ਮਾਹੌਲ ਦੇ ਦਾਅਵਿਆਂ ਵਿਚਕਾਰ ਭਿ੍ਸ਼ਟਾਚਾਰ, ਗ਼ੈਗਸਟਰਾਂ ਵਲੋਂ ਲੋਕਾਂ ਨੂੰ ਫ਼ਿਰੌਤੀਆਂ ਲਈ ਮਿਲ ਰਹੀਆਂ ਧਮਕੀਆਂ, ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ, ਕਤਲਾਂ ਤੇ ਪੰਜਾਬ 'ਚ ਸ਼ਰੇਆਮ ਚੱਲ ਰਹੇ ਨਸ਼ੇ ਦੇ ਹੜ ਨੇ ਪੰਜਾਬ ਵਾਸੀਆਂ ਨੂੰ ਮੁਸ਼ਕਿਲਾਂ 'ਚ ਲਿਆ ਦਿੱਤਾ ਹੈ | ਲੋਕ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਕੋਈ ਉਨ੍ਹਾਂ ਦੀ ਬਾਹ ਫੜਣ ਨੂੰ ਤਿਆਰ ਨਹੀਂ ਹੈ | ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਬਾਰੇ ਬੀਤੇ ਸਮੇਂ ਬਾਰੇ ਤੇ ਆਉਣ ਵਾਲੇ ਸਮੇਂ ਬਾਰੇ ਆਪਣੇ ਵਿਚਾਰ ਖੁੱਲ ਕੇ ਸਾਰਿਆਂ ਸਾਹਮਣੇ ਰੱਖੇ | ਉਨ੍ਹਾਂ ਸਾਲ 2027 ਦੀਆਂ ਪੰਜਾਬ ਦੀਆਂ ਚੋਣਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਉਹ ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਹਨ | ਅਖ਼ੀਰ 'ਚ ਸੁਸਾਇਟੀ ਵਲੋ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਿਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਿਤ ਕੁਮਾਰ ਸਿਲ੍ਹੀ ਵਕੀਲ, ਰੋਹਿਤ ਕੁਮਾਰ ਸਿਲ੍ਹੀ ਵਕੀਲ, ਰਾਜੀਵ ਵੋਹਰਾ, ਸੁੱਚਾ ਸਿੰਘ ਬਮਰਾਹ, ਤਰਸੇਮ ਸਿੰਘ, ਪਿ੍ੰਸੀਪਲ ਮਨੋਜ ਕੁਮਾਰ ਅਰੋੜਾ, ਬਾਉ ਵਿਨੋਦ ਦੱਤ, ਸਤਨਾਮ ਸਿੰਘ ਬਿੱਲਾ, ਬਲਬੀਰ ਸਿੰਘ, ਦੀਪਕ ਬਹਿਲ, ਹਰਚਰਨ ਸਿੰਘ ਮੋਹਕਮ ਪੁਰਾ, ਬੌਬੀ ਮਕਬੂਲ ਪੂਰਾ, ਰਾਜਬੀਰ ਸਿੰਘ, ਬੰਟੀ ਕੁਮਾਰ, ਸ਼ਿਵਮ ਸ਼ਰਮਾਂ ਤੇ ਅਜੀਤ ਸਿੰਘ ਆਦਿ ਹਾਜ਼ਰ ਸਨ |