11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਮੁਫ਼ਤ ਸਿਲਾਈ, ਕਢਾਈ ਤੇ ਕੰਪਿਊਟਰ ਕੋਰਸ ਪਾਸ ਲੜਕੀਆਂ ਨੂੰ ਸਰਟੀਫਿਕੇਟ ਵੰਡੇ <br/>

Ad Position 21
No active advertisement
ਅਜੀਤ ਡੈਸਕ 06-05-2026
ਅੰਮਿ੍ਤਸਰ, 5 ਮਈ (ਜਸਵੰਤ ਸਿੰਘ ਜੱਸ)-ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਾਰਜਸ਼ੀਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਲੋੜਵੰਦ ਲੜਕੀਆਂ ਨੂੰ ਸਿੱਖਿਅਤ ਕਰਨ ਹਿਤ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਮੁਫ਼ਤ ਐੈਜੂਕੇਸ਼ਨ ਸੈਂਟਰ ਵਿਖੇ 6 ਮਹੀਨੇ ਦਾ ਮੁਫ਼ਤ ਸਿਲਾਈ, ਕਢਾਈ ਤੇ ਕੰਪਿਊਟਰ ਕੋਰਸ ਪਾਸ ਕਰਨ ਵਾਲੀਆਂ 44ਵੇਂ ਬੈਚ ਦੀਆਂ ਲੜਕੀਆਂ ਨੂੰ ਭਾਈ ਗੁਰਇਕਬਾਲ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਮੈਨੇਜਰ ਜਤਿੰਦਰਪਾਲ ਸਿੰਘ, ਥਾਣਾ ਬੀ ਡਵੀਜ਼ਨ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਅਤੇ ਬਲਦੇਵ ਸਿੰਘ ਧੁੰਨ ਆਦਿ ਸ਼ਖ਼ਸੀਅਤਾਂ ਵਲੋਂ ਸਰਟੀਫਿਕੇਟ ਵੰਡੇ ਗਏ ਅਤੇ 45ਵੇਂ ਬੈਚ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਭਲਾਈ ਕੇਂਦਰ ਟਰੱਸਟ ਵਲੋਂ ਸੰੰਨ੍ਹ 2003 ਤੋਂ ਬੀਬੀ ਕੌਲਾਂ ਜੀ ਮੁਫ਼ਤ ਐਜੂਕੇਸ਼ਨ ਸੈਂਟਰ ਖੋਲਿ੍ਹਆ ਗਿਆ ਸੀ, ਜਿਸ ਵਿਚ ਹਰ ਧਰਮ ਦੀਆਂ ਲੜਕੀਆਂ ਨੂੰ ਛੇ ਮਹੀਨੇ ਦੇ ਮੁਫ਼ਤ ਸਿਲਾਈ, ਕਢਾਈ ਤੇ ਕੰਪਿਊਟਰ ਦੇ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿਚ ਦਾਖ਼ਲੇ ਤੋਂ ਲੈ ਕੇ ਛੇ ਮਹੀਨੇ ਦੇ ਕੋਰਸ ਤੱਕ ਦਾ ਕੋਈ ਵੀ ਖ਼ਰਚਾ ਨਹੀਂ ਲਿਆ ਜਾਂਦਾ ਅਤੇ ਹਰ ਧਰਮ ਦੀਆਂ ਲੜਕੀਆਂ ਇਹ ਕੋਰਸ ਕਰ ਸਕਦੀਆਂ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 9870 ਲੜਕੀਆਂ ਇਹ ਮੁਫ਼ਤ ਕੋਰਸ ਕਰ ਚੁਕੀਆ ਹਨ | ਇਸ ਮੌਕੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਭਾਈ ਗੁਰਇਕਬਾਲ ਸਿੰਘ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਈ ਸਾਹਿਬ ਜੀ ਦੀ ਸਿੱਖ ਕੌਮ ਨੂੰ ਬੜੀ ਵੱਡੀ ਦੇਣ ਹੈ | ਇਸ ਮੌਕੇ ਟਹਿਲਇੰਦਰ ਸਿੰਘ, ਤਰਵਿੰਦਰ ਸਿੰਘ ਨਿੱਕੂ, ਕੇ. ਪੀ. ਸਿੰਘ, ਸੁਖਵਿੰਦਰ ਸਿੰਘ ਗੋਗਾ, ਅਮਰਜੀਤ ਸਿੰਘ ਸਿਲਕੀ, ਅਰਵਿੰਦਰ ਸਿੰਘ ਬੰਟੀ, ਅਮਰੀਕ ਸਿੰਘ ਪ੍ਰੋਜੈਕਟ ਅਫ਼ਸਰ, ਮਨਿੰਦਰ ਸਿੰਘ ਭੋਲੂ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ੋ੍ਰਮਣੀ ਕਮੇਟੀ ਵਲੋਂ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਦਸਵੀਂ ਦੀ ਪ੍ਰੀਖਿਆ 'ਚ ਵਿਦਿਆਰਥਣ ਅਕਿਸ਼ਤਾ ਸੇਠ ਨੇ 97.4 ਫ਼ੀਸਦੀ ਅੰਕ ਹਾਸਿਲ ਕਰ ਕੇ ਜ਼ਿਲ੍ਹੇ ਦਾ ਕੀਤਾ ਨਾਂਅ ਰੋਸ਼ਨ...
Ad Position 24