ਅੰਮਿ੍ਤਸਰ, 9 ਮਈ (ਰੇਸ਼ਮ ਸਿੰਘ)-ਇੱਥੇ ਬੱਸ ਅੱਡੇ ਨੇੜੇ ਸੜਕ ਪਾਰ ਕਰ ਰਹੀ ਇਕ ਲੜਕੀ ਰੋਡਵੇਜ਼ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ | ਥਾਣਾ ਰਾਮ ਬਾਗ ਦੀ ਪੁਲਿਸ ਵਲੋਂ ਟਰੱਕ ਡਰਾਇਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ | ਮਿ੍ਤਕਾ ਕੁੜੀ ਦੀ ਸ਼ਨਾਖਤ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ | ਜੋ ਇਥੇ ਰਾਮਪੁਰਾ ਪਿੰਡ ਦੀ ਰਹਿਣ ਵਾਲੀ ਸੀ | ਮਿ੍ਤਕਾ ਦੇ ਭਰਾ ਜੋਬਨ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਸਵੇਰੇ 10 ਵਜੇ ਦੇ ਕਰੀਬ ਉਸਦੀ ਭੈਣ ਇਥੇ ਬੱਸ ਅੱਡੇ ਨੇੜੇ ਸੜਕ ਪਾਰ ਕਰ ਰਹੀ ਸੀ ਤਾਂ ਡਰਾਇਵਰ ਜੋ ਜਲੰਧਰ ਸਾਈਡ ਤੋਂ ਬੱਸ ਲੈ ਕੇ ਆ ਰਿਹਾ ਸੀ, ਨੇ ਤੇਜ਼ ਰਫਤਾਰ ਬਿਨ੍ਹਾਂ ਹਾਰਨ ਦਿੱਤੇ ਉਸਦੀ ਭੈਣ ਨੂੰ ਕੁਚਲ ਦਿੱਤਾ | ਜੋ ਉਸਦੀ ਭੈਣ ਅਗਲੇ ਟਾਇਰ ਹੇਠ ਆ ਗਈ ਤੇ ਉਸਦੀ ਮੌਤ ਹੋ ਗਈ | ਪੁਲਿਸ ਵਲੋਂ ਡਰਾਇਵਰ ਗੁਰਸੇਵਕ ਸਿੰਘ ਵਾਸੀ ਵਾੜਾ ਭਾਈਕੇ ਬਾਜਾਖਾਨਾ ਫਰੀਦਕੋਟ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |