08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਾਵਰਕਾਮ ਦੇ ਬਟਾਲਾ ਰੋਡ ਸਥਿਤ ਪਾਵਰ ਹਾਊਸ 'ਚ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 14-05-2026
ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਸਥਾਨਕ ਬਟਾਲਾ ਰੋਡ ਵਿਖੇ ਸਥਿਤ ਪਾਵਰ ਹਾਊਸ ਵਿਖੇ ਅੱਜ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ | ਮੌਸਮ ਖ਼ਰਾਬ ਹੋਣ ਕਰਕੇ ਹਨੇ੍ਹਰੀ ਚੱਲਣ ਦੇ ਕਾਰਨ ਅੱਗ ਕੁਝ ਹੀ ਪਲਾਂ 'ਚ ਭਿਆਨਕ ਰੂਪ ਅਖਤਿਆਰ ਕਰ ਗਈ ਅਤੇ ਦੇਖਦੇ ਹੀ ਦੇਖਦੇ ਬਿਜਲੀਘਰ ਦੇ ਨਾਲ ਖਰਾਬ ਟਰਾਂਸਫਾਰਮਾਂ ਦੇ ਗੁਦਾਮ ਤੱਕ ਪਹੁੰਚ ਗਈ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਕਰੀਬ ਤਿੰਨ ਫਾਇਰ ਟੈਂਡਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਇਸ ਸੰਬੰਧੀ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ ਪੌਣੇ ਪੰਜ ਵਜੇ ਉਨ੍ਹਾਂ ਨੂੰ ਉਕਤ ਸਥਾਨ 'ਤੇ ਅੱਗ ਲੱਗਣ ਦੀ ਇਤਲਾਹ ਮਿਲੀ | ਉਨ੍ਹਾਂ ਦੱਸਿਆ ਕਿ ਮੌਸਮ ਖਰਾਬ ਹੋਣ ਅਤੇ ਅੱਗ ਦੇ ਨੇੜੇ ਪਹੁੰਚਣ ਲਈ ਕੋਈ ਵਿਸ਼ੇਸ਼ ਰਸਤਾ ਨਾ ਹੋਣ ਕਰਕੇ ਭਾਰੀ ਮੁਸ਼ਕਤ ਕਰਨੀ ਪਈ | ਉਨ੍ਹਾਂ ਦੱਸਿਆ ਕਿ ਟਰਾਂਸਫਾਰਮਾਂ ਦੇ ਤੇਲ ਦੇ ਕਾਰਨ ਅੱਗ ਬੁਝਾਉਣ ਲਈ ਫਾਉਮਿੰਗ ਸਪਰੇਅ ਵਰਤਣੀ ਪਈ ਅਤੇ ਤਿੰਨ ਗੱਡੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਗਰੀ ਦੀਆਂ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਦਾ 134ਵਾਂ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ <br/>
Ad Position 24