10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਨਨਕਾਣਾ ਸਾਹਿਬ ਦੀ ਨਹਿਰ 'ਚੋਂ ਮਿਲੀ ਹਿੰਦੂ ਡਾਕਟਰ ਦੀ ਲਾਸ਼

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਨਹਿਰ ਵਿਚੋਂ ਇਕ ਹਿੰਦੂ ਨੌਜ਼ਵਾਨ ਦੀ ਲਾਸ਼ ਮਿਲੀ ਹੈ | ਉਕਤ ਪਾਕਿਸਤਾਨੀ ਹਿੰਦੂ ਮਿ੍ਤਕ ਦੀ ਪਛਾਣ ਡਾ. ਨਰੇਸ਼ ਕੁਮਾਰ (34 ਸਾਲ) ਪੁੱਤਰ ਪ੍ਰਭੂ ਜੀ ਵਾਸੀ ਓਬਾੜੋ, ਸਿੰਧ ਵਜੋਂ ਹੋਈ ਹੈ | ਸੂਬਾ ਸਿੰਧ ਦੇ ਸੱਖਰ ਸ਼ਹਿਰ ਤੋਂ ਦੇਵਾ ਸਿਕੰਦਰ ਸਿੰਘ ਨੇ 'ਅਜੀਤ' ਨਾਲ ਫੋਨ 'ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਹਿੰਦੂ ਡਾਕਟਰ ਓਬਾੜੋ ਦੇ ਪਿੰਡ ਬਸ਼ੀਰਾਬਾਦ ਦਾ ਰਹਿਣ ਵਾਲਾ ਸੀ ਅਤੇ ਕੁਝ ਦਿਨ ਪਹਿਲਾਂ ਉਹ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਜਾਂਦੇ ਸਮੇਂ ਲਾਪਤਾ ਹੋ ਗਿਆ ਸੀ | ਉਸ ਦੀ ਲਾਸ਼ ਸ੍ਰੀ ਨਨਕਾਣਾ ਸਾਹਿਬ ਦੀ ਨਹਿਰ ਵਿਚ ਕਿਵੇਂ ਪਹੁੰਚੀ, ਪੁਲਿਸ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਮਿ੍ਤਕ ਦਾ ਸ਼ਨਾਖ਼ਤੀ ਕਾਰਡ ਵੀ ਮਿਲਿਆ ਹੈ, ਜਿਸ ਤੋਂ ਉਸਦੀ ਪਹਿਚਾਣ ਹੋਈ | ਦੇਵਾ ਸਿਕੰਦਰ ਸਿੰਘ ਨੇ ਕਿਹਾ ਕਿ ਮਿ੍ਤਕ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਲਈ ਸ੍ਰੀ ਨਨਕਾਣਾ ਸਾਹਿਬ ਪਹੁੰਚ ਚੁਕੇ ਹਨ | ਮਿ੍ਤਕ ਦੇਹ ਦਾ ਸ੍ਰੀ ਨਨਕਾਣਾ ਸਾਹਿਬ ਵਿਖੇ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕਣ ਦੇ ਵਿਰੋਧ 'ਚ ਕੇਂਦਰੀ ਸਭਾ 22 ਨੂੰ ਚੰਡੀਗੜ੍ਹ 'ਚ ਕਰੇਗੀ ਮੁਜ਼ਾਹਰ... ਅਗਲੀ ਖ਼ਬਰ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਮੰਡ ਵਲੋਂ ਸਤਿਕਾਰ ਸੋਧ ਐਕਟ ਦੀ ਸ਼ਲਾਘਾ
Ad Position 24