18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹੈਰੀਟੇਜ਼ ਸਟਰੀਟ ਨੇੜਿਓਾ ਇਕ ਹੋਰ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਕਾਬੂ <br/>

Ad Position 21
No active advertisement
ਅਜੀਤ ਡੈਸਕ 19-05-2026
ਅੰਮਿ੍ਤਸਰ, 18 ਮਈ (ਰੇਸ਼ਮ ਸਿੰਘ)-ਇੱਥੇ ਵਿਰਾਸਤੀ ਮਾਰਗ ਨੇੜੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਇਕ ਹੋਰ ਨੌਜਵਾਨ ਨੂੰ ਨਸ਼ੇ ਦਾ ਸੇਵਨ ਕਰਦੇ ਪਿੁਲਸ ਵਲੋਂ ਕਾਬੂ ਕੀਤਾ ਗਿਆ ਹੈ | ਥਾਣਾ ਕੋਤਵਾਲੀ ਦੀ ਪੁਲਿਸ ਦੇ ਹੌਲਦਾਰ ਸੰਦੀਪ ਸਿੰਘ ਮੁਤਾਬਕ ਜਦੋਂ ਉਹ ਸਾਥੀ ਪੁਲਿਸ ਕਰਮਚਾਰੀਆਂ ਨਾਲ ਗਸ਼ਤ 'ਤੇ ਸੀ ਤਾਂ ਟਾਊਨ ਹਾਲ ਨੇੜੇ ਇਕ ਨੌਵਜਾਨ ਨਸ਼ੇ ਦਾ ਸੇਵਨ ਕਰਦਾ ਦਿਖਾਈ ਦਿੱਤਾ | ਪੁਲਿਸ ਵਲੋਂ ਉਸਨੂੰ ਕਾਬੂ ਕਰਕੇ ਚੈੱਕ ਕਰਨ 'ਤੇ ਉਸ ਪਾਸੋਂ ਸਿਲਵਰ ਦੀ ਪੰਨੀ ਜਿਸ 'ਤੇ ਹੈਰੋਇਨ ਲਗੀ ਹੋਈ ਸੀ, ਲਾਈਟਰ ਆਦਿ ਪੀਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ | ਪੁਲਿਸ ਵਲੋਂ ਗੁੜ੍ਹ ਵਾਸੀ ਗਲੀ ਤਾਰ ਰਾਈਆਂ ਅੰਦਰੂਨ ਮਹਾਂ ਸਿੰਘ ਗੇਟ ਨਾਮ ਦੇ ਨੌਜਵਾਨ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨਿਗਮ ਮੁਲਾਜ਼ਮ ਤੇ ਰੇਹੜੀਆਂ ਵਾਲੇ ਹੋਏ ਆਹਮੋ ਸਾਹਮਣੇ <br/> ਅਗਲੀ ਖ਼ਬਰ ਹਾਏ ਗਰਮੀ : ਵਧ ਰਿਹਾ ਪਾਰਾ, ਸੜਕਾਂ 'ਤੇ ਰਾਹਗੀਰਾਂ ਦੀ ਰਫ਼ਤਾਰ ਦੀ ਗਤੀ ਧੀਮੀ <br/>
Ad Position 24