ਅੰਮਿ੍ਤਸਰ, 20 ਮਈ (ਹਰਮਿੰਦਰ ਸਿੰਘ)-ਸ਼ਹਿਰ 'ਚ 40 ਕਰੋੜ ਦੀ ਲਾਗਤ ਨਾਲ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੀਆਂ ਪੰਜ ਹੋਰ ਸੜਕਾਂ ਦਾ ਸੁੰਦਰੀਕਰਨ ਅਤੇ ਉਨ੍ਹਾਂ ਨੂੰ ਵਿਰਾਸਤੀ ਦਿੱਖ ਦੇਣ ਲਈ 'ਰੈਡੀਅਰ ਰੋਡ' ਪ੍ਰੋਜੈਕਟ ਲਿਆਂਦਾ ਗਿਆ ਹੈ | ਜਿਸ ਦੇ ਤਹਿਤ ਸ਼ਹਿਰ 'ਚ 4.5 ਕਿਲੋਮੀਟਰ ਲੰਬੀਆਂ ਪੰਜ ਸੜਕਾਂ ਬਣਾਈਆਂ ਜਾਣੀਆਂ ਹਨ | ਇਨ੍ਹਾਂ ਵਿਚੋਂ ਦੋ ਸੜਕਾਂ ਦਾ ਕੰਮ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ | ਪਤਾ ਲੱਗਾ ਹੈ ਕਿ ਪਹਿਲੇ ਪੜਾਅ ਵਿਚ ਦੋ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ 200 ਮੀਟਰ ਲੰਬਾ ਰਕਬਾ ਤਿਆਰ ਕੀਤਾ ਜਾ ਰਿਹਾ ਹੈ | ਇਸ ਕੰਮ ਦੇ ਸ਼ੁਰੂ 'ਚ ਸੜਕਾਂ ਦੀ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਇਸ ਕੰਮ ਦੇ ਤਹਿਤ ਪਹਿਲੇ ਪੜਾਅ ਵਿਚ ਜਲਿ੍ਹਆਂ ਵਾਲਾ ਬਾਗ਼ ਤੋਂ ਘਿਉ ਮੰਡੀ ਸੜਕ ਅਤੇ ਦੂਸਰੀ ਮਾਹਣਾ ਸਿੰਘ ਰੋਡ ਨੂੰ ਬਣਾਇਆ ਜਾ ਰਿਹਾ ਹੈ | ਇਨ੍ਹਾਂ ਸੜਕ ਦਾ ਨਿਰਮਾਣ ਕੀਤੇ ਜਾਣ ਦੇ ਨਾਲ ਸੜਕਾਂ 'ਤੇ ਆਉਂਦੀਆਂ ਇਮਾਰਤਾਂ ਨੂੰ ਵਿਰਾਸਤੀ ਦਿੱਖ ਦੇਣ ਲਈ ਇਨ੍ਹਾਂ 'ਚ ਫਸਾਡ ਦਾ ਕੰਮ ਕੀਤਾ ਜਾਵੇਗਾ |