13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਵੀਡਨ ਦੀ ਉਮੇਆ 'ਵਰਿਸਟੀ 'ਚ ਨਵੀਂ ਐਂਟੀਬਾਇਓਟਕ 'ਟਾਈਪੀਸਾਈਡਜ਼' ਦੀ ਖੋਜ 'ਚ ਅੰਮਿ੍ਤਸਰ ਦੇ ਪਰਦੀਪ ਸਿੰਘ ਦਾ ਅਹਿਮ ਯੋਗਦਾਨ <br/>

Ad Position 21
No active advertisement
ਸਵੀਡਨ ਦੀ ਉਮੇਆ ਯੂਨੀਵਰਿਸਟੀ ਦੇ ਰਸਾਇਣ ਵਿਭਾਗ ਵਿਚ ਸਟਾਫ਼ ਸਾਇੰਟਿਸਟ ਤੇ ਅੰਮਿ੍ਤਸਰ ਜ਼ਿਲੇ੍ਹ ਨਾਲ ਸੰਬੰਧਤ ਵਿਗਿਆਨੀ ਪ੍ਰਦੀਪ ਸਿੰਘ ਸਾਥੀ ਵਿਗਿਆਨੀ ਨਾਲ ਪ੍ਰਯੋਗਸ਼ਾਲਾ ਵਿਚ ਪ੍ਰਯੋਗ ਕਰਦੇ ਹੋਏ | ਅਜੀਤ : ਤਸਵੀਰ <br/> 23-05-2026
ਅੰਮਿ੍ਤਸਰ, 22 ਮਈ (ਜਸਵੰਤ ਸਿੰਘ ਜੱਸ)-ਸਵੀਡਨ ਦੀ ਉਮੇਆ ਯੂਨੀਵਰਿਸਟੀ ਦੇ ਰਸਾਇਣ ਵਿਭਾਗ ਦੇ ਵਿਗਿਆਨੀਆਂ ਦੁਆਰਾ ਖ਼ਤਰਨਾਕ ਬੈਕਟੀਰੀਆ ਸਟੈਫਿਲੋਕੋਕਸ ਔਰੀਅਸ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਇਕ ਨਵੀਂ ਐਂਟੀਬਾਇਓਟਕ 'ਟਾਈਪੀਸਾਈਡਜ਼' ਦੀ ਖੋਜ 'ਚ ਅੰਮਿ੍ਤਸਰ ਜ਼ਿਲ੍ਹੇ ਦੇ ਨੌਜਵਾਨ ਵਿਗਿਆਨੀ ਪਰਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਅ ਕੇ ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ | ਉਮੇਆ ਯੂਨੀਵਰਿਸਟੀ ਦੇ ਰਸਾਇਣ ਵਿਭਾਗ ਦੇ ਪ੍ਰੋਫੈਸਰ ਫੈਡਿਰਕ ਆਲਮਕਿਵਸਟ ਵਲੋਂ ਜਾਰੀ ਸੂਚਨਾ ਅਨੁਸਾਰ ਇਕ ਨਵੀਂ ਖੋਜ ਵਿਚ ਉਮੇਆ ਯੂਨੀਵਰਿਸਟੀ ਦੇ ਰਸਾਇਣ ਵਿਭਾਗ ਦੇ ਵਿਗਿਆਨੀਆਂ ਨੇ ਦਰਸਾਇਆ ਹੈ ਕਿ 'ਟਾਈਪੀਸਾਈਡਜ਼' ਨਾਮਕ ਨਵ ਯੋਗਿਕ ਐਂਟੀਬਾਇਓਟਕ ਖ਼ਤਰਨਾਕ ਬੈਕਟੀਰੀਆ ਸਟੈਫਿਲੋਕੋਕਸ ਔਰੀਅਸ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹਨ | ਇਹ ਨਵੇਂ ਐਂਟੀਬਾਇਓਟਕ ਬੈਕਟੀਰੀਆ ਦੀ ਸੰਕਰਮਣ ਪੈਦਾ ਕਰਨ ਦੀ ਸਮਰੱਥਾ ਨੂੰ ਰੋਕਦੇ ਹਨ, ਜਿਸ ਦਾ ਇਲਾਜ ਮੌਜੂਦਾ ਐਂਟੀਬਾਇਓਟਕਸ ਨਾਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ | ਪ੍ਰੋ: ਆਲਮਕਿਵਸਟ ਅਨੁਸਾਰ ਉਨ੍ਹਾਂ ਦੀ ਟੀਮ ਨੇ ਨਵੀਂ ਕਿਸਮ ਦੇ ਐਂਟੀਬਾਇਓਟਕ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਬਹੁਤ ਉਮੀਦਜਨਕ ਐਂਟੀਬੈਕਟੀਰੀਅਲ ਗੁਣ ਹਨ | ਉਨ੍ਹਾਂ ਕਿਹਾ ਕਿ ਲੈਬੋਰਟਰੀ ਅਧਿਐਨ ਵਿਚ ਇਹ ਕਈ ਗ੍ਰਾਮ-ਪਾਜ਼ਿਟਵ ਬੈਕਟੀਰੀਆ ਤੇ ਰੋਧਕ ਕਿਸਮ ਖ਼ਿਲਾਫ਼ ਪ੍ਰਭਾਵਸ਼ਾਲੀ ਪਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਸ ਅਹਿਮ ਖੋਜ ਵਿਚ ਪੰਜਾਬ ਦੇ ਅੰਮਿ੍ਤਸਰ ਜ਼ਿਲੇ੍ਹ ਦੇ ਇਕ ਛੋਟੇ ਜਿਹੇ ਪਿੰਡ ਏਕਲਗੱਡਾ ਨਾਲ ਸੰਬੰਧਤ ਵਿਗਿਆਨੀ ਪਰਦੀਪ ਸਿੰਘ ਨੇ ਅਹਿਮ ਭਿੂਮਕਾ ਨਿਭਾਈ ਹੈ, ਜੋ ਇਸ ਸਮੇਂ ਉਮੇਆ ਯੂਨੀਵਰਿਸਟੀ ਵਿਚ ਸਟਾਫ਼ ਸਾਇੰਟਿਸਟ ਵਜੋਂ ਕੰਮ ਕਰ ਰਹੇ ਹਨ ਅਤੇ ਟਾਈਪੀਸਾਈਡਜ਼ ਦੀ ਖੋਜ ਵਿਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ | ਵਿਗਿਆਨੀ ਪਰਦੀਪ ਸਿੰਘ ਨੇ ਸਵੀਡਨ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਵਿਚ ਵਧ ਰਹੀ ਐਂਟੀਬਾਇਓਟਕ ਰੋਧਕਤਾ ਨੂੰ ਰੋਕਣ ਲਈ ਨਵੀਆਂ ਕਿ੍ਤਮ ਐਂਟੀਬਾਇਓਟਕ ਦਵਾਈਆਂ ਦੀ ਬਹੁਤ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਨਵੇਂ ਇਲਾਜ ਵਿਕਿਸਤ ਨਾ ਕੀਤੇ ਗਏ ਤਾਂ ਆਮ ਇਨਫੈਕਸ਼ਨ ਵੀ ਭਵਿੱਖ ਵਿਚ ਗੰਭੀਰ ਖ਼ਤਰਾ ਬਣ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਅਧਿਐਨ ਇਕ ਅੰਤਰ ਰਾਸ਼ਟਰੀ ਸਹਿਯੋਗ ਦਾ ਨਤੀਜਾ ਹੈ, ਜਿਸ ਵਿਚ ਉਮੇਆ ਯੂਨੀਵਰਿਸਟੀ ਦੇ ਤਿੰਨ ਖੋਜ ਸਮੂਹ ਨੇ ਯੋਗਦਾਨ ਪਾਇਆ | ਵਿਗਿਆਨੀਆਂ ਦੇ ਅਨੁਸਾਰ ਇਹ ਖੋਜ ਭਵਿੱਖ ਵਿਚ ਗੰਭੀਰ ਇਨਫੈਕਸ਼ਨ ਦੇ ਇਲਾਜ ਲਈ ਨਵੇਂ ਰਸਤੇ ਖੋਲ ਸਕਦੀ ਹੈ, ਹਾਲਾਂ ਕਿ ਇਸ ਨੂੰ ਕਲੀਨੀਕਲ ਵਰਤੋਂ ਤੱਕ ਲਿਆਂਦੇ ਜਾਣ ਲਈ ਹੋਰ ਖੋਜ ਦੀ ਲੋੜ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੁਰਾਣੇ ਸ਼ਹਿਰ ਅੰਦਰ ਮੀਟ, ਮੱਛੀ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਜਾਰੀ ਕੀਤੇ ਗਏ ਨੋਟਿਸ <br/> ਅਗਲੀ ਖ਼ਬਰ ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਬੋਲੀ ਰਾਹੀਂ 76 ਵਾਹਨ ਕੀਤੇ ਨਿਲਾਮ
Ad Position 24