14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਿੰਡ ਸੁਲਤਾਨਵਿੰਡ 'ਚ ਨੰਗੀਆਂ ਤਾਰਾਂ ਵਾਲੇ ਬਿਜਲੀ ਦੇ ਮੀਟਰ ਬਾਕਸ ਦੇ ਰਹੇ ਨੇ ਵੱਡੇ ਹਾਦਸਿਆਂ ਨੂੰ ਸੱਦਾ, ਲੋਕ ਖੌਫ਼ ਦੇ ਸਾਏ ਹੇਠ <br/>

Ad Position 21
No active advertisement
ਅਜੀਤ ਡੈਸਕ 24-05-2026
ਮੌਤ ਨੂੰ ਸੱਦਾ ਦੇ ਰਹੇ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਨੰਗੀਆਂ ਤਾਰਾਂ ਵਾਲੇ ਮੀਟਰ ਬਾਕਸ | ਤਸਵੀਰਾਂ : ਗੁਰਨਾਮ ਸਿੰਘ ਬੁੱਟਰ


ਸੁਲਤਾਨਵਿੰਡ, 23 ਮਈ (ਗੁਰਨਾਮ ਸਿੰਘ ਬੁੱਟਰ)-ਨਗਰ ਨਿਗਮ ਦੀ ਹਦੂਦ ਅੰਦਰ ਆਉਂਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਵੱਖ-ਵੱਖ ਇਲਾਕਿਆਂ ਵਿਚ ਲੱਗੇ ਨੰਗੀਆਂ ਤਾਰਾਂ ਵਾਲੇ ਬਿਜਲੀ ਦੇ ਮੀਟਰ ਬਾਕਸ ਇਸ ਵੇਲੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਲਈ ਮੌਤ ਦਾ ਖੂਹ ਬਣੇ ਹੋਏ ਹਨ | ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਜਾਨੀ ਨੁਕਸਾਨ ਹੋ ਸਕਦਾ ਹੈ | ਇਨ੍ਹਾਂ ਇਲਾਕਿਆਂ ਵਿਚ ਬਣਿਆ ਸਭ ਤੋਂ ਵੱਧ ਖਤਰਾ ਇਲਾਕਾ ਵਾਸੀਆਂ ਮੁਤਾਬਕ ਪਿੰਡ ਦੇ ਕਈ ਪ੍ਰਮੁੱਖ ਹਿੱਸਿਆਂ ਵਿਚ ਪਿਛਲੇ ਕਈ ਸਾਲਾਂ ਤੋਂ ਚੌਕਾਂ ਅਤੇ ਗਲੀਆਂ ਦੇ ਵਿਚਕਾਰ ਹੀ ਇਹ ਮੀਟਰ ਬਾਕਸ ਬਿਨਾਂ ਕਿਸੇ ਸੁਰੱਖਿਆ ਦੇ ਲਟਕ ਰਹੇ ਹਨ | ਸਭ ਤੋਂ ਮਾੜੀ ਹਾਲਤ ਪੱਤੀ ਮਨਸੂਰ, 6 ਵਾਰਡ ਪੰਡੋਰਾ, ਪੱਤੀ ਦਾਦੂ ਜੱਲਾ, ਪੱਤੀ ਬੈਹਣੀਵਾਲ, ਪੱਤੀ ਸੁਲਤਾਨ ਦੀ ਆਦਿ ਇਲਾਕਿਆਂ ਦੀ ਹੈ | ਸਥਾਨਕ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਵਿਭਾਗ ਨੇ ਅੱਜ ਤੱਕ ਇਸ ਗੰਭੀਰ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ | ਇਨ੍ਹਾਂ ਮੀਟਰ ਬਕਸਿਆਂ ਵਿਚੋਂ ਬਿਜਲੀ ਦੀਆਂ ਨੰਗੀਆਂ ਤਾਰਾਂ ਅਤੇ ਖ਼ਤਰਨਾਕ ਜੋੜ ਬਾਹਰ ਵੱਲ ਲਟਕ ਰਹੇ ਹਨ | ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਨੂੰ ਇਨ੍ਹਾਂ ਗਲੀਆਂ ਵਿੱਚੋਂ ਲੰਘਣ ਵੇਲੇ ਹਰ ਵੇਲੇ ਕਰੰਟ ਲੱਗਣ ਦਾ ਡਰ ਸਤਾਉਂਦਾ ਰਹਿੰਦਾ ਹੈ | ਬਾਰਿਸ਼ ਦੇ ਦਿਨਾਂ ਵਿਚ ਤਾਂ ਸਥਿਤੀ ਹੋਰ ਵੀ ਭਿਆਨਕ ਹੋ ਜਾਂਦੀ ਹੈ | ਇਲਾਕਾ ਵਾਸੀਆਂ ਨੇ ਸਰਕਾਰ ਤੱਕ ਆਵਾਜ਼ ਪਹੁੰਚਾਉਂਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡ ਸੁਲਤਾਨਵਿੰਡ ਦੇ ਹੋਰ ਵਿਕਾਸ ਕਾਰਜ ਕਰਵਾ ਰਹੀ ਹੈ, ਤਾਂ ਇਸ ਜਾਨਲੇਵਾ ਸਮੱਸਿਆ ਵੱਲ ਵੀ ਤੁਰੰਤ ਧਿਆਨ ਦਿੱਤਾ ਜਾਵੇ | ਲੋਕਾਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਕੰਡਮ ਹੋ ਚੁੱਕੇ ਮੀਟਰ ਬਕਸਿਆਂ ਨੂੰ ਬਦਲ ਕੇ ਨਵੇਂ, ਸਾਫ਼-ਸੁਥਰੇ ਅਤੇ ਸੁਰੱਖਿਅਤ ਬਾਕਸ ਲਗਾਏ ਜਾਣ, ਤਾਂ ਜੋ ਕਿਸੇ ਮਾਸੂਮ ਦੀ ਜਾਨ ਜਾਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੀਂਦ ਤੋਂ ਜਾਗ ਸਕੇ |


Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਇਕ ਕਾਲਜ ਵਿਖੇ ਕੁੱਤਿਆਂ ਨੂੰ ਮਾਰੇ ਜਾਣ ਦੀ ਘਟਨਾ ਨਹੀਂ ਵਾਪਰੀ : ਪੁਲਿਸ ਅਗਲੀ ਖ਼ਬਰ 26 ਮਈ ਨੂੰ ਚੋਣਾਂ ਵਾਲੇ ਦਿਨ ਸਰਕਾਰ ਵਲੋਂ ਡਰਾਈ ਡੇਅ ਕੀਤਾ ਘੋਸ਼ਿਤ <br/>
Ad Position 24