28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਾਕਿ ਤੋਂ ਆਇਆ ਡਰੋਨ ਤੇ ਪੰਜ ਕਰੋੜ ਦੀ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 25-05-2026

ਅਟਾਰੀ ਸਰਹੱਦ, (ਅੰਮਿ੍ਤਸਰ) 24 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੇ ਨਜਦੀਕ ਤੋਂ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਦੇਰ ਰਾਤ ਪਾਕਿਸਤਾਨ ਤੋਂ ਡਰੋਨ ਸਮੇਤ ਪੰਜ ਕਰੋੜ ਰੁਪਏ ਦੀ ਇਕ ਕਿਲੋ ਹੈਰੋਇਨ ਦਾ ਪੈਕਟ ਭਾਰਤੀ ਖੇਤਰ ਵਿਚ ਡਿੱਗਣ ਤੇ ਬਰਾਮਦ ਕੀਤਾ ਗਿਆ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟਰ ਦੇ ਅਧੀਨ ਆਉਣ ਦੀ ਧਾਲੀਵਾਲ ਉਧਰ ਦੇ ਇਲਾਕੇ ਵਿਚ ਬੀਤੀ ਦੇ ਰਾਤ ਕਰੀਬ 11 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਆਇਆ ਡਰਾਉਣ ਸਰਹੱਦ ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਵੇਖਿਆ ਗਿਆ, ਜਿਸ ਦਾ ਪਿੱਛਾ ਕਰਦਿਆਂ ਰਾਤ ਹਨੇਰੇ ਦਾ ਫਾਇਦਾ ਉਠਾਉਂਦਿਆਂ ਭਾਰਤੀ ਤਸਕਰ ਜੋ ਕਿ ਭੱਜਣ ਵਿਚ ਸਫਲ ਹੋ ਗਏ ਤੇ ਡਰੋਨ ਸਮੇਤ ਹੈਰੋਇਨ ਨੂੰ ਇਥੇ ਹੀ ਛੱਡ ਗਏ ਅੱਜ ਸਵੇਰੇ ਤੜਕੇ ਵੀ ਅਸਰ ਦੇ ਜਵਾਨਾਂ ਵਲੋਂ ਜਦੋਂ ਇਲਾਕੇ ਦੀ ਛਾਣਬੀਣ ਤਲਾਸ਼ੀ ਕੀਤੀ ਗਈ ਤਾਂ ਇਕ ਡਰੋਨ ਜਿਸ ਦੇ ਨਾਲ ਪੀਲੇ ਰੰਗ ਦੀ ਟੇਪ ਵਲੇਟੀ ਗਈ ਸੀ ਉਸ ਵਿਚੋਂ ਇਕ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ | ਬੀ. ਐੱਸ. ਐੱਫ. ਵਲੋਂ ਪੁਲਿਸ ਦੀ ਸਹਾਇਤਾ ਨਾਲ ਹੈਰੋਇਨ ਮੰਗਵਾਉਣ ਵਾਲੇ ਭਾਰਤੀ ਤਸਕਰਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਤਸਕਰ ਵਲੋਂ ਇਹ ਡਰੋਨ ਸਮੇਤ ਹੈਰਇਨ ਭਾਰਤੀ ਖੇਤਰ ਅੰਦਰ ਮੰਗਵਾਈ ਹੈ | ਇਸ ਸੰਬੰਧੀ ਪੁਲਿਸ ਥਾਣੇ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਹਲਕੇ 'ਚ ਕਾਂਗਰਸ ਨੇ ਲਗਾਇਆ 'ਆਪ' ਨੂੰ ਖੋਰਾ ਅਗਲੀ ਖ਼ਬਰ ਐੱਫ. ਸੀ. ਆਈ. ਵਲੋਂ ਓਵਰਲੋਡ ਟਰੱਕਾਂ ਰਾਹੀਂ ਕਣਕ ਦੀ ਢੁਆਈ ਦੇ ਦੋਸ਼, ਨਿਯਮਾਂ ਦੀ ਉਲੰਘਣਾ 'ਤੇ ਉੱਠੇ ਸਵਾਲ
Ad Position 24