ਹਸਪਤਾਲ ’ਚ ਮਸ਼ੀਨ ਮੌਜੂਦ, ਫਿਰ ਵੀ ਐਕਸਰੇ ਲਈ ਭਟਕ ਰਹੇ ਮਰੀਜ਼, ਪ੍ਰਬੰਧਕੀ ਲਾਪਰਵਾਹੀ ’ਤੇ ਉੱਠੇ ਸਵਾਲ
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਦਰਮਿਆਨ ਸਰਹੱਦੀ ਖੇਤਰ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਐਕਸਰੇ ਸੇਵਾਵਾਂ ਠੱਪ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿਚ ਚੱਲ ਰਹੀ 300 ਐੱਮ.
ਐ
ਐਕਸਰੇ ਕਰਨ ਵਾਲੇ ਕਮਰੇ ਦੇ ਬਾਹਰ ਮਸ਼ੀਨ ਇੰਸਟਾਲ ਸੰਬੰਧੀ ਚਿਪਕਾਇਆ ਨੋਟਿਸ। ਤਸਵੀਰ : ਢਿੱਲੋਂ
ਸਿਵਲ ਹਸਪਤਾਲ ਅਜਨਾਲਾ ’ਚ ਇੰਸਟਾਲ ਹੋਣ ਦੀ ਉਡੀਕ ’ਚ ਪਈ ਨਵੀਂ 500 ਐੱਮ.ਏ. ਐਕਸਰੇ ਮਸ਼ੀਨ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ
ਨਵੀਂ ਐਕਸਰੇ ਮਸ਼ੀਨ ਇੰਸਟਾਲ ਨਾ ਹੋਣ ਦੇ ਬਾਵਜੂਦ ਡਿਊਟੀ ’ਤੇ ਹਾਜ਼ਰ ਸਟਾਫ਼ ਮੈਂਬਰ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ
ਰੇਡੀਉਗ੍ਰਾਫਰ ਰਮਨਦੀਪ ਕੌਰ ‘ਅਜੀਤ’ ਨਾਲ ਗੱਲਬਾਤ ਕਰਦੀ ਹੋਈ। ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ
29-09-2026
ਅਜਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਬਿਹਤਰ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਦਰਮਿਆਨ ਸਰਹੱਦੀ ਖੇਤਰ ਅਜਨਾਲਾ ਦੇ ਸਿਵਲ ਹਸਪਤਾਲ ਵਿਚ ਐਕਸਰੇ ਸੇਵਾਵਾਂ ਠੱਪ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿਚ ਚੱਲ ਰਹੀ 300 ਐੱਮ.ਏ. ਦੀ ਪੁਰਾਣੀ ਐਕਸਰੇ ਮਸ਼ੀਨ ਖੁਰਾਬ ਹੋਣ ਕਰਕੇ ਉਸ ਦੀ ਜਗ੍ਹਾ ਕਰੀਬ 15 ਦਿਨ ਪਹਿਲਾਂ 500 ਐੱਮ.ਏ. ਦੀ ਨਵੀਂ ਮਸ਼ੀਨ ਪਹੁੰਚ ਚੁੱਕੀ ਹੈ, ਪਰ ਨਵੀਂ ਮਸ਼ੀਨ ਅਜੇ ਤੱਕ ਇੰਸਟਾਲ ਨਾ ਹੋਣ ਕਾਰਨ ਐਕਸਰੇ ਸੇਵਾਵਾਂ ਬਹਾਲ ਨਹੀਂ ਹੋ ਸਕੀਆਂ, ਜਿਸ ਕਾਰਨ ਲੋਕਾਂ ਨੂੰ ਜਿੱਥੇ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਪ੍ਰਾਈਵੇਟ ਐਕਸਰੇ ਸੈਂਟਰਾਂ ਦੀ ਅੰਨ੍ਹੀ ਲੁੱਟ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਸਿਵਲ ਹਸਪਤਾਲ ਵਿਚ ਐਕਸਰੇ ਕਰਵਾਉਣ ਆਏ ਕੁਝ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਹਸਪਤਾਲ ਵਿਚ ਐਕਸਰੇ ਦੀ ਸਹੂਲਤ ਬੰਦ ਹੋਣ ਕਾਰਨ ਸਰਹੱਦੀ ਖੇਤਰ ਦੇ ਆਮ ਲੋਕਾਂ, ਖ਼ਾਸ ਕਰਕੇ ਗਰੀਬ ਪਰਿਵਾਰਾਂ ਨੂੰ ਮਹਿੰਗੇ ਭਾਅ ’ਤੇ ਬਾਜ਼ਾਰ ਵਿਚੋਂ ਐਕਸਰੇ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਤੋਂ ਇਲਾਵਾ ਲੜਾਈ-ਝਗੜੇ ਨਾਲ ਸੰਬੰਧਿਤ ਮਾਮਲਿਆਂ ਵਿਚ ਐਕਸਰੇ ਦੀ ਲੋੜ ਵਾਲੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਅਜਿਹੇ ਮਰੀਜ਼ਾਂ ਨੂੰ ਅਜਨਾਲਾ ਤੋਂ ਅੰਮ੍ਰਿਤਸਰ ਸਿਵਲ ਸਰਜਨ ਹਸਪਤਾਲ ਨਾਲ ਸੰਬੰਧਿਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਗੁਰੂ ਨਾਨਕ ਦੇਵ ਹਸਪਤਾਲ ਜਾਂ ਸਿਵਲ ਹਸਪਤਾਲ ਅੰਮ੍ਰਿਤਸਰ ਜਾ ਕੇ ਐਕਸਰੇ ਕਰਵਾਉਣੇ ਪੈ ਰਹੇ ਹਨ। ਇਸ ਪੂਰੀ ਪ੍ਰਕਿਰਿਆ ਕਾਰਨ ਮਰੀਜ਼ਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਚ ਹੋ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਜਨਾਲਾ ਇਕ ਸਰਹੱਦੀ ਅਤੇ ਪੇਂਡੂ ਖੇਤਰ ਹੋਣ ਕਾਰਨ ਇੱਥੋਂ ਦੇ ਬਹੁਤ ਸਾਰੇ ਲੋਕਾਂ ਲਈ ਅੰਮ੍ਰਿਤਸਰ ਤੱਕ ਆਉਣਾ-ਜਾਣਾ ਵੀ ਆਸਾਨ ਨਹੀਂ। ਕਈ ਗਰੀਬ ਪਰਿਵਾਰ ਆਰਥਿਕ ਜਾਂ ਆਵਾਜਾਈ ਦੀਆਂ ਮੁਸ਼ਕਿਲਾਂ ਕਾਰਨ ਲੋੜੀਂਦੇ ਐਕਸਰੇ ਕਰਵਾਉਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਲੋਕਾਂ ਨੇ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਵਿਚ ਪਹੁੰਚ ਚੁੱਕੀ 500 ਐੱਮ.ਏ. ਦੀ ਨਵੀਂ ਐਕਸਰੇ ਮਸ਼ੀਨ ਨੂੰ ਤੁਰੰਤ ਇੰਸਟਾਲ ਕਰਵਾ ਕੇ ਸੇਵਾਵਾਂ ਸ਼ੁਰੂ ਕੀਤੀਆਂ ਜਾਣ, ਤਾਂ ਜੋ ਰੋਜ਼ਾਨਾ ਐਕਸਰੇ ਕਰਵਾਉਣ ਲਈ ਆਉਣ ਵਾਲੇ ਸੈਂਕੜੇ ਮਰੀਜ਼ਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਜਾਂ ਨਿੱਜੀ ਐਕਸਰੇ ਕੇਂਦਰਾਂ ਦੇ ਚੱਕਰ ਨਾ ਲਗਾਉਣੇ ਪੈਣ। ਉਧਰ ਇਸ ਸੰਬੰਧੀ ਜਦ ਹਸਪਤਾਲ ਦੀ ਰੇਡੀਉਗ੍ਰਾਫਰ ਰਮਨਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪੁਰਾਣੀ 300 ਐੱਮ.ਏ. ਦੀ ਮਸ਼ੀਨ ਚੱਲ ਰਹੀ ਸੀ ਤਾਂ ਆਮ ਦਿਨਾਂ ਵਿਚ 50 ਤੋਂ ਵੱਧ ਮਰੀਜ਼ਾਂ ਦੇ ਐਕਸਰੇ ਰੋਜ਼ਾਨਾ ਕੀਤੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪਹਿਲੀ ਮਸ਼ੀਨ ਖਰਾਬ ਹੋਣ ਕਰਕੇ ਨਵੀਂ 500 ਐੱਮ.ਏ. ਦੀ ਮਸ਼ੀਨ ਹਸਪਤਾਲ ਵਿਚ ਆ ਚੁੱਕੀ ਹੈ, ਪਰ ਇਸ ਦੇ ਇੰਸਟਾਲ ਨਾ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸੰਬੰਧੀ ਜਦ ਸਿਵਲ ਸਰਜਨ ਅੰਮ੍ਰਿਤਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ: ਰਸ਼ਮੀ ਵਿੱਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਕਿ ਇਸ ਵੇਲੇ ਮੈਂ ਸਿਵਲ ਸਰਜਨ ਵਜੋਂ ਚਾਰਜ ਛੱਡ ਦਿੱਤਾ ਹੈ ਪਰ ਸਿਵਲ ਹਸਪਤਾਲ ਅਜਨਾਲ ਾ ਵਿਚ ਆਈ ਨਵੀਂ 500 ਐੱਮ.ਏ ਮਸ਼ੀਨ ਹੁਣ ਤੱਕ ਇੰਸਟਾਲ ਨਾ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਹਸਪਤਾਲਾਂ ਵਿਚ ਆਈਆਂ ਮਸ਼ੀਨਾਂ ਇੰਸਟਾਲ ਕਰ ਦਿੱਤੀਆਂ ਗਈਆਂ ਹਨ ਤੇ ਸਿਵਲ ਹਸਪਤਾਲ ’ਚ ਆਈ ਨਵੀਂ ਐਕਸਰੇ ਮਸ਼ੀਨ ਵੀ ਹੁਣ ਤੱਕ ਇੰਸਟਾਲ ਕਰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨੂੰ ਤੁਰੰਤ ਇੰਸਟਾਲ ਕਰਨ ਲਈ ਉਹ ਸਿਵਲ ਹਸਪਤਾਲ ਅਜਨਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਸ਼ਾਲੂ ਅਗਰਵਾਲ ਨੂੰ ਜ਼ਰੂਰ ਕਹਿਣਗੇ।