ਮਿਲਾਵਟਖੋਰੀ ਖਿਲਾਫ਼ ਸਿਹਤ ਵਿਭਾਗ ਦੀ ਕਾਰਵਾਈ : ਅਪ੍ਰੈਲ ਤੋਂ ਹੁਣ ਤੱਕ ਭਰੇ 312 ਨਮੂਨੇ
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮ੍ਰਿਤਸਰ ਵਿਖੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਮਿਲਾਵਟਖੋਰੀ ’ਤੇ ਰੋਕ ਲਗਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਲਗਾਤਾਰ ਇਨਫੋਰਸਮੈਂਟ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਸਿਹਤ ਅਫਸਰ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ 28 ਸਤੰਬਰ ਤੱਕ ਦੀ ਪ੍ਰਗਤੀ ਰਿਪੋਰਟ ਅਨੁਸਾਰ ਸਿਹਤ ਵਿਭਾਗ ਵਲੋਂ 312 ਦੁੱਧ ਦੇ ਨਮੂਨੇ, 291 ਦੁੱਧ ਤੇ ਦੁੱਧ ਪਦਾਰਥਾਂ ਦੀਆਂ ਜਾਂਚ ਅਤੇ 52 ਦਹੀਂ ਦੇ ਨਮੂਨੇ ਲਏ ਗਏ ਹਨ।
ਅੰਮ੍ਰਿਤਸਰ, 28 ਸਤੰਬਰ (ਰੇਸ਼ਮ ਸਿੰਘ)-ਜ਼ਿਲ੍ਹਾ ਅੰਮ੍ਰਿਤਸਰ ਵਿਖੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਯਕੀਨੀ ਬਣਾਉਣ ਅਤੇ ਮਿਲਾਵਟਖੋਰੀ ’ਤੇ ਰੋਕ ਲਗਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਲਗਾਤਾਰ ਇਨਫੋਰਸਮੈਂਟ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਸਿਹਤ ਅਫਸਰ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ 28 ਸਤੰਬਰ ਤੱਕ ਦੀ ਪ੍ਰਗਤੀ ਰਿਪੋਰਟ ਅਨੁਸਾਰ ਸਿਹਤ ਵਿਭਾਗ ਵਲੋਂ 312 ਦੁੱਧ ਦੇ ਨਮੂਨੇ, 291 ਦੁੱਧ ਤੇ ਦੁੱਧ ਪਦਾਰਥਾਂ ਦੀਆਂ ਜਾਂਚ ਅਤੇ 52 ਦਹੀਂ ਦੇ ਨਮੂਨੇ ਲਏ ਗਏ ਹਨ। ਇਸ ਤੋਂ ਇਲਾਵਾ ਮਿਲਾਵਟਖੋਰੀ ਅਤੇ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਨਾਲ ਸੰਬੰਧਿਤ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ। ਸੀ.ਜੇ.ਐੱਮ. ਅਦਾਲਤ ਵਲੋਂ 4 ਮਾਮਲਿਆਂ ਵਿਚ 40 ਹਜ਼ਾਰ, ਏ.ਡੀ.ਸੀ. ਅਦਾਲਤ ਵਲੋਂ 36 ਮਾਮਲਿਆਂ ’ਚ 1 ਲੱਖ 79 ਹਜ਼ਾਰ 5 ਸੋ ਰੁਪਏ ਜੁਰਮਾਨਾਂ ਅਤੇ ਸੀ.ਜੇ.ਐੱਮ. ਅਦਾਲਤ ਵਿਚ ਵਿਚ 1 ਅਤੇ ਏ.ਡੀ.ਸੀ. ਅਦਾਲਤ ’ਚ 47 ਮਾਮਲੇ ਦਾਇਰ ਕੀਤੇ ਗਏ ਹਨ। ਇਸੇ ਤਰ੍ਹਾਂ ਵੱਖ-ਵੱਖ ਮਾਮਲਿਆਂ ਵਿਚ ਹੋਰ ਕਾਨੂੰਨੀ ਕਾਰਵਾਈ ਵੀ ਪ੍ਰਕਿਰਿਆ ਅਧੀਨ ਹੈ। ਸਿਹਤ ਵਿਭਾਗ ਵਲੋਂ 720 ਕਿਲੋ ਗੁੰਮ੍ਹੇ ਦੀ ਪਿੰਨੀ ਅਤੇ 70 ਕਿਲੋ ਗੁੰਮ੍ਹੇ ਦਾ ਪਨੀਰ ਸਮੇਤ ਹੋਰ ਖਾਣ-ਪੀਣ ਦੀਆਂ ਵਸਤੂਆਂ ਸੰਬੰਧੀ ਵੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ 6 ਸੀਜ਼ ਕੀਤੀਆਂ ਵਸਤੂਆਂ ਅਤੇ 40 ਲੈਬ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਡਾ: ਰਟੌਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਭਰੋਸੇਯੋਗ ਸਰੋਤਾਂ ਤੋਂ ਹੀ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਅਤੇ ਮਿਲਾਵਟਖੋਰੀ ਜਾਂ ਘਟੀਆ ਗੁਣਵੱਤਾ ਸੰਬੰਧੀ ਕਿਸੇ ਵੀ ਸ਼ੱਕ ਦੀ ਸੂਰਤ ਵਿਚ ਸਿਹਤ ਵਿਭਾਗ ਨੂੰ ਸੂਚਿਤ ਕਰਨ।