12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਰਾਮ ਕਥਾ ਅੰਮਿ੍ਤ <br/>

Ad Position 21
No active advertisement
ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਸਨਾਤਨ ਧਰਮ ਸ਼ਿਵ ਮੰਦਰ ਵਿਖੇ ਸ੍ਰੀ ਰਾਮ ਕਥਾ ਅੰਮਿ੍ਤ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਧਵੀ ਵੀਰੇਸ਼ਾ ਭਾਰਤੀ ਨੇ ਭਗਵਾਨ ਰਾਮ ਦੀ ਮਹਿਮਾ ਦਾ ਰਸਮਈ ਵਰਣਨ ਕਰਦਿਆਂ ਕਿਹਾ ਕਿ ਸ੍ਰੀ ਰਾਮ ਦਾ ਚਰਿਤਰ ਮਨੁੱਖਤਾ ਲਈ ਪ੍ਰੇਰਣਾ ਦਾ ਅਮਰ ਸਰੋਤ ਹੈ | ਉਨ੍ਹਾਂ ਕਿਹਾ ਕਿ ਜਦੋਂ ਮਨੁੱਖ ਆਪਣੇ ਅੰਦਰ ਰਾਮ ਨੂੰ ਜਗਾਉਂਦਾ ਹੈ, ਉਦੋਂ ਲੋਭ, ਮੋਹ, ਅਹੰਕਾਰ ਅਤੇ ਅਗਿਆਨਤਾ ਵਰਗੇ ਅੰਦਰਲੇ ਰਾਵਣ ਦਾ ਨਾਸ ਹੋ ਜਾਂਦਾ ਹੈ ਅਤੇ ਜੀਵਨ 'ਚ ਸ਼ਾਂਤੀ ਤੇ ਸਦਗੁਣਾਂ ਦਾ ਪ੍ਰਕਾਸ਼ ਫ਼ੈਲਦਾ ਹੈ | ਉਨ੍ਹਾਂ ਭਗਤ ਨਾਮਦੇਵ ਅਤੇ ਮੀਰਾ ਬਾਈ ਦੀ ਅਟੱਲ ਭਗਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੱਚੀ ਭਗਤੀ 'ਚ ਸਮਰਪਣ, ਪ੍ਰੇਮ ਅਤੇ ਅਟੁੱਟ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਹਨ | ਉਨ੍ਹਾਂ ਕਿਹਾ ਕਿ ਮੀਰਾ ਬਾਈ ਨੇ ਆਪਣੇ ਜੀਵਨ ਦੀਆਂ ਹਰ ਪ੍ਰੀਖਿਆ ਅਤੇ ਮੁਸ਼ਕਿਲ ਨੂੰ ਸਹਿਜਤਾ ਨਾਲ ਸਵੀਕਾਰ ਕਰਦੇ ਹੋਏ ਪ੍ਰਭੂ ਕਿ੍ਸ਼ਨ ਪ੍ਰਤੀ ਆਪਣਾ ਅਟੱਲ ਵਿਸ਼ਵਾਸ ਬਣਾਈ ਰੱਖਿਆ | ਸੰਸਾਰ ਦੀਆਂ ਅਨੇਕਾਂ ਰੁਕਾਵਟਾਂ ਵੀ ਉਸਦੇ ਪ੍ਰਭੂ ਪ੍ਰੇਮ ਨੂੰ ਡਗਮਗਾ ਨਾ ਸਕੀਆਂ | ਮੀਰਾ ਦੀ ਭਗਤੀ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜਿੱਥੇ ਸੱਚਾ ਪ੍ਰੇਮ ਅਤੇ ਪੂਰਨ ਸਮਰਪਣ ਹੁੰਦਾ ਹੈ, ਉੱਥੇ ਪ੍ਰਭੂ ਆਪ ਰਾਹ ਪ੍ਰਸਸਤ ਕਰਦੇ ਹਨ | ਉਨ੍ਹਾਂ ਕਿਹਾ ਕਿ ਪ੍ਰਭੂ ਨੂੰ ਸਮਝਣ ਲਈ ਕੇਵਲ ਬੁੱਧੀ ਨਹੀਂ, ਸਗੋਂ ਸ਼ਰਧਾ ਅਤੇ ਆਧਿਆਤਮਿਕ ਦਿ੍ਸ਼ਟੀ ਦੀ ਲੋੜ ਹੁੰਦੀ ਹੈ | ਮਨੁੱਖ ਦੇ ਜੀਵਨ 'ਚ ਸੱਚੇ ਸਤਿਗੁਰੂ ਦਾ ਸੰਗ ਉਸ ਦਿਵਿਆ ਜੋਤ ਨੂੰ ਜਗਾਉਂਦਾ ਹੈ, ਜਿਸ ਰਾਹੀਂ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਅਨੁਭਵ ਕਰਦਾ ਹੈ | ਜੇ ਅਸੀਂ ਸੱਚੇ ਅਰਥਾਂ 'ਚ ਰਾਮ ਰਾਜ ਦੀ ਸਥਾਪਨਾ ਕਰਨੀ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰਲੇ ਰਾਵਣ ਦਾ ਅੰਤ ਕਰਕੇ ਪ੍ਰਭੂ ਰਾਮ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਨੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ <br/> ਅਗਲੀ ਖ਼ਬਰ ਕੇਂਦਰ ਸਰਕਾਰ ਨੇ ਲਗਾਤਾਰ ਮਹਿੰਗਾਈ ਦਾ ਬੋਝ ਪਾ ਕੇ ਆਮ ਲੋਕਾਂ ਦੀ ਤੋੜੀ ਕਮਰ-ਜਸਬੀਰ ਸਿੰਘ ਗਿੱਲ ਡਿੰਪਾ
Ad Position 24