11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਿਸਾਨਾਂ ਨੇ ਕੱਥੂਨੰਗਲ ਥਾਣੇ ਦੇ ਬਾਹਰ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 29-05-2026
ਕੱਥੂਨੰਗਲ/ ਜੈਂਤੀਪੁਰ, 28 ਮਈ (ਦਲਵਿੰਦਰ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੱਥੂਨੰਗਲ ਥਾਣੇ ਦੇ ਬਾਹਰ 11 ਵਜੇ ਤੋਂ ਲਗਾਤਾਰ ਧਰਨਾ ਦਿੱਤਾ ਗਿਆ | ਇਸ ਦੌਰਾਨ ਮਜੀਠਾ ਬਲਾਕ ਦੇ ਪ੍ਰਧਾਨ ਜਗਜੀਵਨ ਸਿੰਘ ਤਲਵੰਡੀ ਨੇ ਕਿਹਾ ਕਿ ਕਈ ਮਸਲੇ ਲਗਾਤਾਰ ਥਾਣੇ ਨਾਲ ਸਬੰਧਤ ਪੈਂਡਿੰਗ ਹਨ ਕਈ ਵਾਰ ਅਧਿਕਾਰੀਆਂ ਨੂੰ ਮਿਲ ਚੁੱਕੇ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਨ੍ਹਾਂ ਕਿਹਾ ਕੁੱਝ ਮਸਲੇ ਜ਼ਮੀਨ ਨਾਲ ਸੰਬੰਧਤ ਤੇ ਇਕ ਮਸਲਾ ਟਰੈਵਲ ਏਜੰਟ ਵਲੋਂ ਮਾਰੀ ਠੱਗੀ ਦਾ ਹੈ ਜਿਸ ਦੀ ਦਰਖ਼ਾਸਤ ਮਜੀਠਾ ਡੀ. ਐੱਸ.ਪੀ. ਕੋਲ ਪੈਂਡਿੰਗ ਹੈ | ਉਨ੍ਹਾਂ ਕਿਹਾ ਜਿੱਥੇ ਜਥੇਬੰਦੀਆਂ ਵੱਖ ਵੱਖ ਮਸਲਿਆਂ ਜਿਨ੍ਹਾਂ 'ਚ ਭਾਰਤ ਅਮਰੀਕਾ ਸਮਝੌਤਾ, ਹੜ ਪੀੜਤਾਂ ਦੇ ਮੁਆਵਜ਼ੇ, ਬੀਜ, ਬਿਜਲੀ ਐਕਟ, ਨਰੇਗਾ ਦੀ ਬਹਾਲੀ ਲਈ ਸੰਘਰਸ਼ ਕੀਤਾ ਜਾ ਰਿਹਾ ਲਗਾਤਾਰ ਧਰਨੇ ਦਿੱਤੇ ਜਾ ਰਹੇ ਇਨ੍ਹਾਂ ਮਸਲਿਆਂ ਨਾਲ ਸਬੰਧਿਤ 2 ਜੂਨ ਨੂੰ ਤੇਲ, ਗੈਸ ਦੀਆਂ ਕੀਮਤਾਂ ਅਤੇ ਖਾਦ ਦੀ ਕਿੱਲਤ ਲਈ ਧਰਨਾ ਦਿੱਤੇ ਜਾ ਰਹੇ ਉਥੇ ਫੁਟਕਲ ਮਸਲੇ ਵੀ ਪ੍ਰਸ਼ਾਸਨ ਵਲੋਂ ਹੱਲ ਨਹੀਂ ਕੀਤੇ ਜਾ ਰਹੇ | ਉਨ੍ਹਾਂ ਦੇ ਹੱਲ ਲਈ ਪਹਿਲਾਂ ਥਾਣੇ ਅੱਗੇ ਧਰਨਾ ਦਿੱਤਾ ਜਦੋਂ ਕੋਈ ਗੱਲਬਾਤ ਕਰਨ ਅਧਿਕਾਰੀ ਨਹੀਂ ਪਹੁੰਚਿਆ ਤਾਂ ਮਜਬੂਰਨ ਸੜਕ ਜਾਮ ਕਰਨੀ ਪਈ, ਜਿੱਥੇ ਇਕ ਘੰਟਾ ਸੜਕ ਜਾਮ ਕਰਕੇ ਕਿਸਾਨ ਨਾਅਰੇਬਾਜ਼ੀ ਕਰਦੇ ਰਹੇ ਜੋ ਥਾਣੇ ਦੇ ਐੱਸ. ਐੱਚ. ਓ. ਹਿਮਾਂਸ਼ੂ ਕੁਮਾਰ ਸੀ, ਉਸਦੀ ਵੀ ਰਾਤ ਦੀ ਬਦਲੀ ਹੋ ਗਈ ਹੈ | ਇਸ ਦੇ ਬਾਅਦ ਏਐੱਸਆਈ ਅਮਨਦੀਪ ਸਿੰਘ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੰਗ ਪੱਤਰ ਲਿਆ ਤੇ ਭਰੋਸਾ ਦਿਵਾਇਆ ਕਿ ਮਸਲਿਆਂ ਦਾ ਫੋਰੀ ਹੱਲ ਕਰਵਾਇਆ ਜਾਵੇਗਾ | ਇਸਦੇ ਬਾਅਦ ਯੂਨੀਅਨ ਨੇ ਰੋਡ ਖਾਲੀ ਕਰਕੇ ਧਰਨਾ ਮੁਲਤਵੀ ਕਰ ਦਿੱਤਾ | ਇਸ ਮੌਕੇ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ, ਕੁਲਬੀਰ ਸਿੰਘ ਜੇਠੂਵਾਲ, ਪਰਗਟ ਸਿੰਘ, ਦਲਬੀਰ ਸਿੰਘ ਮੱਝਵਿੰਡ, ਸੁਖਦੇਵ ਸਿੰਘ ਝੰਜੋਟੀ, ਜਗਪਰੀਤ ਸਿੰਘ, ਗੁਰਮੁਖ ਸਿੰਘ ਚਵਿੰਡਾ, ਨਰਿੰਦਰ ਸਿੰਘ ਬੁਰਜ, ਨੂਕ ਸਿੰਘ ਪਠਾਨ ਨੰਗਲ, ਸੁਖਵਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐੱਨ.ਸੀ.ਸੀ. ਕੈਂਪ ਲਗਾਇਆ <br/>
Ad Position 24