07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਡਾ. ਅਸ਼ਵਨੀ ਅਰੋੜਾ ਰਾਸ਼ਟਰੀ ਮਨੁੱਖੀ ਅਧਿਕਾਰ ਵੈੱਲਫੇਅਰ ਐਸੋਸੀਏਸ਼ਨ ਦੇ ਵਰਕਿੰਗ ਚੇਅਰਮੈਨ ਬਣੇ <br/>

Ad Position 21
No active advertisement
ਅਜੀਤ ਡੈਸਕ 06-06-2026
ਅੰਮਿ੍ਤਸਰ, 5 ਜੂਨ (ਰੇਸ਼ਮ ਸਿੰਘ)-ਰਾਸ਼ਟਰੀ ਮਨੁੱਖੀ ਅਧਿਕਾਰ ਵੈਲਫੇਅਰ ਐਸੋਸੀਏਸ਼ਨ 'ਚ ਗੁਰਦੇ ਰੋਗਾਂ ਦੇ ਮਾਹਿਰ ਡਾ: ਅਸ਼ਵਨੀ ਅਰੋੜਾ ਨੂੰ ਮਨੁਖੀ ਅਧਿਕਾਰ ਵੈਲਫੇਅਰ ਐਸੋਸੀਏਸ਼ਨ ਦਾ ਵਰਕਿੰਗ ਚੇਅਰਮੈਨ ਬਣਾਇਆ ਗਿਆ ਹੈ | ਇਸ ਲਈ ਸਥਾਨਕ ਕੰਪਨੀ ਬਾਗ ਵਿਖੇ ਐਸੋਸੀਏਸ਼ਨ ਦੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਕੌਸ਼ਿਕ ਛਾਬੜਾ, ਰਾਘਵ ਸੇਠ ਅਤੇ ਮੁਨੀਸ਼ ਧੀਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਡਾ. ਰਮਨ ਗੁਪਤਾ ਅਤੇ ਚੇਅਰਮੈਨ ਰਾਜਕੁਮਾਰ ਖੋਸਲਾ ਨੇ ਕਿਹਾ ਕਿ ਡਾ. ਅਸ਼ਵਨੀ ਅਰੋੜਾ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਗਈਆਂ ਸ਼ਲਾਘਾਯੋਗ ਅਤੇ ਸਰਾਹਣਯੋਗ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਤਰੱਕੀ ਦੇ ਕੇ ਇਸ ਮਹੱਤਵਪੂਰਨ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਤੋਂ ਪਹਿਲਾਂ ਉਹ ਐਸੋਸੀਏਸ਼ਨ ਵਿਚ ਰਾਸ਼ਟਰੀ ਮਹਾਂ ਸਕੱਤਰ ਦੇ ਅਹੁਦੇ 'ਤੇ ਕਾਰਜਰਤ ਸਨ | ਆਪਣੀ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਡਾ. ਅਸ਼ਵਨੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਹਮੇਸ਼ਾਂ ਦੀ ਤਰ੍ਹਾਂ ਪੂਰੀ ਨਿਸ਼ਠਾ, ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ |
ਇਸ ਮੌਕੇ ਪ੍ਰਧਾਨ ਡਾ. ਰਮਨ ਗੁਪਤਾ, ਚੇਅਰਮੈਨ ਰਾਜਕੁਮਾਰ ਖੋਸਲਾ, ਸੇਵਾ ਮੁਕਤ ਪੁਲਿਸ ਅਧਿਕਾਰੀ ਏ.ਡੀ. ਸਿੰਘ, ਯੂਥ ਵਿੰਗ ਦੇ ਪ੍ਰਧਾਨ ਕੌਸ਼ਿਕ ਛਾਬੜਾ, ਰਾਘਵ ਸੇਠ, ਮੁਨੀਸ਼ ਧੀਰ, ਰਾਣਾ ਤੇਜਵੀਰ ਸਿੰਘ, ਕੁਮਾਰ ਸੋਨੀ, ਅਜੈ ਸੇਠ, ਸੇਵਾਮੁਕਤ ਆਮਦਨ ਕਰ ਅਧਿਕਾਰੀ ਸ਼ਾਮ ਲਾਲ ਬਡਿਆਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਨੈਕਸਟ ਜਨਰੇਸ਼ਨ ਸੀਕੁਐਂਸਿੰਗ ਡਾਟਾ ਵਿਸ਼ਲੇਸ਼ਣ' 'ਤੇ ਕੌਮੀ ਵਰਕਸ਼ਾਪ ਕਰਵਾਈ <br... ਅਗਲੀ ਖ਼ਬਰ ਆਰਟ ਗੈਲਰੀ ਵਿਖੇ ਕਲਾ ਪ੍ਰਦਰਸ਼ਨੀ ਲਗਾਈ
Ad Position 24
No active advertisement